ਨਵੀਂ ਦਿੱਲੀ: ਪੈਰਟੋ ਰੀਕੋ ‘ਚ ਅਮਰੀਕੀ ਉਡਾਣ ਕੰਪਨੀ ਜੈੱਟਬਲੂ ਦੇ ਪਾਇਲਟਾਂ ‘ਤੇ ਏਅਰਲਾਈਨ ਦੀ ਤਿੰਨ ਮਹਿਲਾ ਕਰਮੀਆਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਇੱਕ ਕਰਮੀ ਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੂੰ ਐਸਡੀਟੀ ਦੀ ਸ਼ਿਕਾਇਤ ਸੀ। ਮੁਕੱਦਮੇ ਮੁਤਾਬਕ 9 ਮਈ ਨੂੰ ਸੈਨ ਜੁਆਨ ‘ਚ ਕਰੂ ਮੈਂਬਰ ਪਾਇਲਟ ਐਰੀਕ ਜਾਨਸਨ ਅਤੇ ਡੈਨ ਵਾਟਸਨ ਨੂੰ ਬੀਚ ‘ਤੇ ਮਿਲੀਆਂ ਸੀ।

ਔਰਤਾਂ ਨੇ ਉਨ੍ਹਾਂ ਦੇ ਨਾਲ ਬੀਅਰ ਪੀਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜੈੱਟਬਲੂ ਦੇ ਪਾਇਲਟ ਹਨ। ਸੋਮਵਾਰ ਨੂੰ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ ਔਰਤਾਂ ਦਾ ਕਹਿਣਾ ਹੈ ਕਿ ਬੀਅਰ ਦੇ ਨਾਲ ਉਨ੍ਹਾਂ ਨੂੰ ਕੁਝ ਨਸ਼ੀਲਾ ਪਦਾਰਥ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਤ ਬਾਰੇ ਕੁਝ ਵੀ ਨਹੀਂ ਪਤਾ।

ਪੀੜਤਾਂ ਦਾ ਕਹਿਣਾ ਹੈ ਕਿ ਪਾਇਲਟ ਉਨ੍ਹਾਂ ਨੂੰ ਨਸ਼ੇ ਦੀ ਹਾਲਤ ‘ਚ ਹੋਟਲ ਲੈ ਗਏ ਜਿੱਥੇ ਇੱਕ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੇ ਬਾਕੀ ਦੋ ਮਹਿਲਾਵਾਂ ਨਾਲ ਬਲਾਤਕਾਰ ਕੀਤਾ। ਹੁਣ ਪੀੜਤਾਂ ਦੇ ਅਟਾਰਨੀ ਦਾ ਕਹਿਣਾ ਹੈ ਕਿ ਉਨ੍ਹਾਂ ਔਰਤਾਂ ਨਾਲ ਜੋ ਹਾਦਸਾ ਹੋਇਆ ਉਹ ਭਿਆਨਕ ਹੈ ਜਿਸ ਲਈ ਜੈੱਟਬਲੂ ‘ਤੇ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ। JetBlue ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਕੱਦਮੇਬਾਜ਼ੀ 'ਤੇ ਟਿੱਪਣੀ ਨਹੀਂ ਕਰ ਸਕਦਾ ਪਰ ਹਿੰਸਕ ਜਾਂ ਵਿਹਾਰ ਦਾ ਦੋਸ਼ ਬਹੁਤ ਗੰਭੀਰ ਹੈ ਅਤੇ ਅਜਿਹੇ ਦਾਅਵਿਆਂ ਦੀ ਚੰਗੀ ਤਰ੍ਹਾਂ ਜਾਂਚ ਕਰੇਗਾ।