ਹਾਲਾਂਕਿ, ਇਸ ਦੇ ਬਾਅਦ ਕਾਂਗਰਸ ਨੇ ਪੀਐਮ ਮੋਦੀ ਨੂੰ ਜਵਾਬ ਮੰਗਿਆ ਹੈ। ਕਾਂਗਰਸ ਦੀ ਮਹਿਲਾ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਪੀਐਮ ਮੋਦੀ ਨੂੰ ਇਸ ’ਤੇ ਆਪਣਾ ਰੁਖ਼ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਟਵੀਟ ਕਰਕੇ ਮੋਦੀ ਨੂੰ ਪੁੱਛਿਆ ਕਿ ਦੇਸ਼ ਇਮਰਾਨ ਖ਼ਾਨ ਵੱਲੋਂ ਕੀਤੇ ਟਵੀਟ ਦਾ ਸੱਚ ਜਾਣਨਾ ਚਾਹੁੰਦਾ ਹੈ। ਖ਼ਾਸ ਕਰਕੇ ਜਦੋਂ ਸਰਕਾਰ ਵੱਲੋਂ ਭਾਰਤ ਵਿੱਚ ਪਾਕਿਸਤਾਨ ਦੇ ਪ੍ਰੋਗਰਾਮ ਦਾ ਬਾਈਕਾਟ ਕੀਤਾ ਗਿਆ ਹੈ।
ਉੱਧਰ, ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕੌਮੀ ਦਿਵਸ ’ਤੇ ਪੀਐਮ ਨਰੇਂਦਰ ਮੋਦੀ ਵੱਲੋਂ ਭੇਜੀ ਚਿੱਠੀ ਇੱਕ ਰਸਮੀ ਤੌਰ ’ਤੇ ਭੇਜੀ ਗਈ ਚਿੱਠੀ ਹੈ ਜਿਸ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ। ਪਿਛਲੇ 70 ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਦੀ ਚਿੱਠੀ ਭੇਜੀ ਜਾ ਰਹੀ ਹੈ। ਕੂਟਨੀਤਿਕ ਪਰੰਪਰਾ ਦੇ ਤਹਿਤ ਜਿਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਿਕ ਸਬੰਧ ਹੋਣ, ਇਸ ਤਰ੍ਹਾਂ ਦੀ ਚਿੱਠੀ ਉਨ੍ਹਾਂ ਦੇਸ਼ਾਂ ਨੂੰ ਉਨ੍ਹਾਂ ਦੇ ਕੌਮੀ ਦਿਵਸ ਮੌਕੇ ਭੇਜੀ ਜਾਂਦੀ ਹੈ।