ਪੇਸ਼ਾਵਰ: ਪਾਕਿਸਤਾਨ 'ਚ ਆਮ ਚੋਣਾਂ ਦੇ ਚੱਲਦਿਆਂ ਅੱਜ ਹੋਏ ਆਤਮਘਾਤੀ ਹਮਲੇ 'ਚ 20 ਦੇ ਕਰੀਬ ਮੌਤਾਂ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਵੈਨ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ ਸੀ।
ਉਧਰ ਕੁਝ ਦੇਰ ਪਹਿਲਾਂ ਖੈਬਰ ਪਖਤੂਨਤਵਾ 'ਚ ਦੋ ਪਾਰਟੀਆਂ ਦੇ ਸਮਰਥਕਾਂ ਨੇ ਪੋਲਿੰਗ ਬੂਥ ਦੇ ਬਾਹਰ ਅੱਗ ਲਾ ਦਿੱਤੀ ਸੀ ਜਿਸ 'ਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦਾ ਇੱਕ ਵਰਕਰ ਮਾਰਿਆ ਗਿਆ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਇਹ ਘਟਨਾ ਸਵਾਬੀ ਜ਼ਿਲ੍ਹੇ 'ਚ ਨਵਾਂ ਕਾਲੀ ਪੋਲਿੰਬ ਬੂਥ 'ਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵਾਪਰੀ ਹੈ।
ਪੁਲਿਸ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦਾ ਵਰਕਰ ਅਵਾਮੀ ਨੈਸ਼ਨਲ ਪਾਰਟੀ ਦੇ ਸਮਰਥਕਾਂ ਨਾਲ ਆਪਸੀ ਟਕਰਾਅ ਦੌਰਾਨ ਮਾਰਿਆ ਗਿਆ। ਇੱਕ ਹੋਰ ਘਟਨਾ 'ਚ ਲਰਕਾਨਾ ਸਿਆਸੀ ਕੈਂਪ ਦੇ ਬਾਹਰ ਹੋਏ ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਗਏ।