ਬਗਦਾਦ: ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਕ ‘ਚ ਇਸਲਾਮਕ ਸਟੇਟ ਦੇ ਪੁਰਾਣੇ ਕਬਜੇ ਵਾਲੇ ਇਲਾਕਿਆਂ ‘ਚ 200 ਤੋਂ ਵੀ ਜ਼ਿਆਦਾ ਸਮੂਹਕ ਕਬਰਾਂ ਮਿਲੀਆਂ ਹਨ। ਇਨ੍ਹਾਂ ‘ਚ 12 ਹਜ਼ਾਰ ਤੋਂ ਜ਼ਿਆਦਾ ਮ੍ਰਿਤਕ ਦਫਨ ਹਨ। ਵਿਸ਼ਵ ਸੰਸਥਾ ਨੇ ਕਿਹਾ ਕਿ ਉਨ੍ਹਾਂ ‘ਚ ਜੰਗੀ ਗੁਨਾਹਾਂ ਦੇ ਅਹਿਮ ਪ੍ਰਮਾਣ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਤੇ ਇਰਾਕ ‘ਚ ਉਸਦੇ ਮਿਸ਼ਨ (ਯੂਏਨਏਏਮਆਈ) ਨੇ ਕਿਹਾ ਕਿ 2014 ਤੇ 2017 ‘ਚ ਆਈਐਸ ਦੇ ਕਬਜੇ ਵਾਲੇ ਪੱਛਮ ਤੇ ਉੱਤਰੀ ਇਰਾਕ ਦੇ ਵੱਖ-ਵੱਖ ਹਿੱਸਿਆਂ ‘ਚ 202 ਸਮੂਹਕ ਕਬਰਾਂ ਮਿਲੀਆਂ ਹਨ।




ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇੱਥੇ ਹੋਰ ਵੀ ਸਮੂਹਕ ਕਬਰਾਂ ਮਿਲ ਸਕਦੀਆਂ ਹਨ।  ਇਸ ਲਈ ਇਰਾਕ ਦੇ ਅਧਿਕਾਰੀਆਂ ਵਲੋਂ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਦੀ ਸਹੀ ਤਰੀਕੇ ਨਾਲ ਸੰਭਾਲ ਕੀਤਾ ਜਾਵੇ ਤੇ ਮਾਰੇ ਗਏ ਲੋਕਾਂ ਦੇ ਪਰਵਾਰਿਕ ਮੈਂਬਰਾਂ ਨੂੰ ਇਸਦੀ ਜਾਣਕਾਰੀ ਦੇਣ ਲਈ ਉਨ੍ਹਾਂ ਦੀ ਖੁਦਾਈ ਕੀਤੀ ਜਾਵੇ। ਇਰਾਕ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਜਾਨ ਕੁਬਿਸ ਨੇ ਕਿਹਾ,  ‘‘ਸਾਡੀ ਰਿਪੋਰਟ ‘ਚ ਜਿਨ੍ਹਾਂ ਸਾਮੂਹਕ ਕਬਰਾਂ ਦਾ ਜ਼ਿਕਰ ਹੈ ਉਹ ਮਨੁੱਖੀ ਜੀਵਨ ਦਾ ਭਿਆਨਕ ਤਰੀਕੇ ਨਾਲ ਖਾਤਮੇ ਦਾ ਸਬੂਤ ਹੈ।’’

ਜਾਨ ਕੁਬਿਸ ਨੇ ਕਿਹਾ ਕਿ ਜੀਵਨ ਦੇ ਖਾਤਮੇ ਦੇ ਹਾਲਾਤਾਂ ਨੂੰ ਤੈਅ ਕਰਨਾ, ਸੱਚ ਤੇ ਨਿਆਂ ਲਈ ਉਨ੍ਹਾਂ  ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੀ ਯਾਤਰਾ ਵੱਲ ਇਹ ਇੱਕ ਮਹੱਤਵਪੂਰਣ ਕਦਮ ਹੋਵੇਗਾ। ਆਈਐਸ ਨੇ 2014 ‘ਚ ਇਰਾਕ ਦੇ ਉੱਤਰੀ ਤੇ ਪੱਛਮੀ ਦੇ ਵੱਡੇ ਹਿੱਸੇ ‘ਤੇ ਕਬਜਾ ਕਰ ਲਿਆ ਸੀ ਤੇ ਲੜਾਕੂਆਂ ਤੇ ਨਾਗਰਿਕਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ ਸੀ।