ਵਾਸ਼ਿੰਗਟਨ: ਅਮਰੀਕਾ ਦੇ ਐਰੀਜੋਨਾ ‘ਚ 11 ਸਾਲਾ ਬੱਚੇ ਨੇ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ। ਇੰਨਾ ਹੀ ਨਹੀਂ ਦਾਦੀ ਤੋਂ ਬਾਅਦ ਬੱਚੇ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦਾਦੀ ਨੇ ਬੱਚੇ ਨੂੰ ਉਸ ਦਾ ਕਮਰਾ ਸਾਫ ਕਰਨ ਨੂੰ ਕਿਹਾ ਸੀ। ਬੱਚਾ ਇਸ ਗੱਲ ‘ਤੇ ਨਾਰਾਜ਼ ਹੋ ਗਿਆ ਤੇ ਉਸ ਨੇ ਦਾਦੀ ਨੂੰ ਗੋਲੀ ਮਾਰ ਦਿੱਤੀ।
ਮੈਰੀਕੋਪਾ ਕਾਉਂਟੀ ਪੁਲਿਸ ਦਫਤਰ ਦੇ ਅਧਿਕਾਰੀ ਜੋਕਯੂਨ ਐਨਰੀਕਿਊਣ ਨੇ ਕਿਹਾ ਕਿ ਉੱਤਰੀ-ਪੱਛਮੀ ਫੋਨੀਕਸ ਦੇ ਲਿਚਫੀਲਡ ਪਾਰਕ ਇਲਾਕੇ ‘ਚ ਰਹਿਣ ਵਾਲੇ ਇਸ ਬੱਚੇ ਦੀ ਕਸਟਡੀ ਉਸ ਦੇ ਦਾਦਾ-ਦਾਦੀ ਕੋਲ ਸੀ। ਦਾਦਾ ਨੇ ਪੁਲਿਸ ਨੂੰ ਦੱਸਿਆ ਕਿ ਬੱਚੇ ਨੂੰ ਉਸ ਦਾ ਕਮਰਾ ਸਾਫ ਕਰਨ ਲਈ ਕਿਹਾ ਗਿਆ ਸੀ, ਪਰ ਉਸ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ।
ਇਸ ਤੋਂ ਬਾਅਦ ਉਹ ਆਪਣੀ ਪਤਨੀ ਯਵੋਨੇ ਵੁੱਡਅਰਡ ਨਾਲ ਟੀਵੀ ਦੇਖ ਰਹੇ ਸੀ। ਬੱਚਾ ਪਿੱਛੇ ਤੋਂ ਆਇਆ ਤੇ ਉਸ ਨੇ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ। ਦਾਦਾ ਇਸ ਤੋਂ ਪਹਿਲਾਂ ਬੱਚੇ ਨੂੰ ਫੜਦੇ ਉਨ੍ਹਾਂ ਪਹਿਲਾਂ ਆਪਣੀ ਪਤਨੀ ਦੀ ਮਦਦ ਕਰਨੀ ਚਾਹੀ। ਇਸ ਦੌਰਾਨ ਬੱਚੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਬੱਚੇ ਨੇ ਜਿਸ ਬੰਦੂਕ ਨਾਲ ਗੋਲੀ ਚਲਾਈ ਉਹ ਉਸ ਦੇ ਦਾਦਾ ਦੀ ਹੀ ਬੰਦੂਕ ਹੈ।