ਚੰਡੀਗੜ੍ਹ: ਯੂਕੇ ਦੀ ਫੌਜ ਵਿੱਚ ਰੈਂਕ ਪੱਧਰ ਦੇ ਅਧਿਕਾਰੀਆਂ ਦੀ ਕਮੀ ਹੋ ਗਈ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਯੂਕੇ ਸਰਕਾਰ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਨਾਗਰਿਕਾਂ ਨੂੰ ਸਸ਼ਤਰ ਬਲਾਂ ਵਿੱਚ ਨੌਕਰੀ ਲਈ ਅਰਜ਼ੀ ਦੇਣ ਦੇ ਮਾਪਦੰਡਾਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਵਿੱਚ ਭਾਰਤ ਸਣੇ 53 ਸੁਤੰਤਰ ਦੇਸ਼ਾਂ ਦਾ ਇੱਕ ਸੰਘ ਹੈ।

ਰੱਖਿਆ ਮੰਤਰਾਲੇ ਨੇ ਸੰਸਦ ਕੋਲ ਇੱਕ ਲਿਖਤੀ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਵਿੱਚ ਦੇਸ਼ ਦੀ ਫੌਜ ਤੇ ਜਲ ਸੈਨਾ ਵਿੱਚ ਸ਼ਾਮਲ ਹੋਣ ਲਈ ਬਿਨੈਕਾਰਾਂ ਦਾ ਬ੍ਰਿਟੇਨ ਵਿੱਚ ਪੰਜ ਸਾਲ ਦੇ ਨਿਵਾਸ ਦੀ ਮੌਜੂਦਾ ਸ਼ਰਤ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ। ਇਸ ਨਾਲ ਭਾਰਤ, ਆਸਟ੍ਰੇਲੀਆ, ਕੈਨੇਡਾ, ਫਿਜ਼ੀ, ਸ੍ਰੀਲੰਕਾ ਤੇ ਕੀਨੀਆ ਵਰਗੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਰਸਤੇ ਖੁੱਲ੍ਹ ਜਾਣਗੇ। ਉਹ ਜਿਸ ਵੀ ਸਰਵਿਸ ਵਿੱਚ ਜਾਣਾ ਚਾਹੁੰਦੇ ਹਨ, ਉਸ ਲਈ ਉਨ੍ਹਾਂ ਨੂੰ ਰਾਹਤ ਮਿਲ ਜਾਏਗੀ।

ਰੱਖਿਆ ਮੰਤਰਾਲੇ ਦੇ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਰਾਸ਼ਟਰਮੰਡਲ ਦੇ ਨਾਗਰਿਕਾਂ ਲਈ ਪੰਜ ਸਾਲ ਦੇ ਬ੍ਰਿਟੇਨ ਨਿਵਾਸ ਦੇ ਮਾਪਦੰਡਾਂ ਨੂੰ ਹਟਾਉਣ ਤੇ ਰੌਇਲ ਨੇਵੀ, ਬ੍ਰਿਟਿਸ਼ ਫੌਜ ਤੇ ਰੌਇਲ ਹਵਾਈ ਸੈਨੀ (RAF) ਵਿੱਚ 1350 ਭਰਤੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਮੌਜੂਦਾ ਆਪਣੇ ਹਥਿਆਰਬੰਦ ਬਲਾਂ ਵਿੱਚ 4,500 ਰਾਸ਼ਟਰਮੰਡਲ ਨਾਗਰਿਕਾਂ ਦੀ ਭਰਤੀ ਕਰਦਾ ਹੈ, ਜਿਸ ਵਿੱਚ 3,940 ਫੌਜ ਵਿੱਚ, 480 ਰੌਇਲ ਨੇਵੀ ਵਿੱਚ ਤੇ 80 ਆਰਏਐਫ ਵਿੱਚ ਭਰਤੀ ਕੀਤੇ ਜਾਂਦੇ ਹਨ।

ਮੀਡੀਆ ਰਿਪਰਟਾਂ ਮੁਕਾਬਕ ਸਕੀਲ ਪੋਸਟ ਵਿੱਚ ਘਾਟ ਪੂਰੀ ਕਰਨ ਲਈ ਮਈ 2016 ਵਿੱਚ ਯੂਕੇ ਵਿੱਚ ਨਿਵਾਸ ਦੇ ਮਾਪਦੰਡਾਂ ਵਿੱਚ ਸੀਮਤ ਛੋਟ ਸ਼ੁਰੂ ਕੀਤੀ ਗਈ ਸੀ। ਇਸ ਛੂਟ ਜ਼ਰੀਏ ਹਰ ਸਾਲ 200 ਰਾਸ਼ਟਰਮੰਡਲ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਅਨੁਮਾਨ ਸੀ। ਇਸ ਸੀਮਤ ਛੋਟ ਨੂੰ ਹੁਣ ਵਧਾ ਕੇ RAF ਤੇ ਜਲ ਸੈਨਾ ਤਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਮੰਡਲ ਬਿਨੈਕਾਰਾਂ ਦੀ ਭਰਤੀ 2019 ਤਕ ਸ਼ੁਰੂ ਕਰ ਦਿੱਤੀ ਗਈ ਹੈ। ਰਾਸ਼ਟਰਮੰਡਲ ਦੇ ਬਾਹਰ ਦੇਸ਼ਾਂ ਦ ਨਾਗਰਿਕਾਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ।