ਯੇਰੂਸ਼ਲਮ: ਗਾਜਾ ਤੋਂ ਹਿਮਾਸ ਅੱਤਵਾਦੀਆਂ ਨੇ ਸ਼ਨੀਵਾਰ ਰਾਤ ਇਜ਼ਰਾਈਲ 'ਤੇ 200 ਰਾਕੇਟ ਦਾਗੇ। ਇਸ ਦੀ ਜਵਾਬੀ ਕਾਰਵਾਈ 'ਚ ਇਜ਼ਰਾਈਲ ਨੇ ਹਿਮਾਸ ਸੰਗਠਨ ਦੇ 120 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦੀ ਕਾਰਵਾਈ ਵਿੱਚ ਇੱਕ ਗਰਭਵਤੀ ਤੇ ਉਸ ਦੀ 14 ਮਹੀਨੇ ਦੀ ਬੇਟੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਗਾਜਾ ਵੱਲੋਂ ਕੀਤੇ ਹਮਲੇ ਬਾਅਦ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਤਣਾਅ ਵਧਣ ਦਾ ਖ਼ਦਸ਼ਾ ਹੈ।
ਦਰਅਸਲ ਹਿਮਾਸ ਅੱਤਵਾਦੀ ਸੰਗਠਨ ਦਾ ਗਾਜਾ ਪੱਟੀ 'ਤੇ ਕਬਜ਼ਾ ਹੈ। ਹਿਮਾਸ ਇਜ਼ਰਾਈਲ ਤੋਂ ਯੁੱਧਵਿਰਾਮ ਵਿੱਚ ਹੋਰ ਛੋਟ ਚਾਹੁੰਦਾ ਹੈ। ਇਜ਼ਰਾਈਲ ਨੇ ਕਿਹਾ ਕਿ ਫਲਸਤੀਨ ਵੱਲੋਂ 200 ਰਾਕੇਟ ਦਾਗੇ ਗਏ ਹਨ। ਇਨ੍ਹਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੇ ਏਅਰ ਡਿਫੈਂਸ ਨੇ ਵੀ ਮਿਜ਼ਾਈਲਾਂ ਦਾਗੀਆਂ।
ਇਜ਼ਰਾਈਲੀ ਫੌਜ ਮੁਤਾਬਕ ਉਨ੍ਹਾਂ ਦੇ ਟੈਕਾਂ ਤੇ ਜਹਾਜ਼ਾਂ ਨੇ ਜਵਾਬੀ ਕਾਰਵਾਈ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਫੌਜ ਦੇ ਬੁਲਾਰੇ ਜੋਨਾਥਨ ਕੋਨਰਿਕਸ ਮੁਤਾਬਕ ਇਸਲਾਮਿਕ ਜਿਹਾਦ ਸੰਗਠਨ ਨੇ ਇੱਕ ਸੁਰੰਗ ਨੂੰ ਵੀ ਨਿਸ਼ਾਨਾ ਬਣਾਇਆ। ਇਸਲਾਮਿਕ ਜਿਹਾਦ ਨੂੰ ਹਮਾਸ ਦਾ ਭਾਈਵਾਲ ਮੰਨਿਆ ਜਾਂਦਾ ਹੈ।
ਫੌਜ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਗਾਜਾ ਵਿੱਚ ਹਮਲਾਵਰ ਕਾਰਵਾਈ ਜਾਰੀ ਰੱਖਣਗੇ। ਹਵਾਈ ਫੌਜ ਦੀ ਮਦਦ ਲਈ ਜਾਏਗੀ। ਪਰ ਨਿਸ਼ਾਨੇ 'ਤੇ ਫੌਜ ਦੇ ਟਿਕਾਣੇ ਹੀ ਰਹਿਣਗੇ। ਇਜ਼ਰਾਈਲ 'ਤੇ ਦਾਗੇ ਰਾਕਟਾਂ ਲਈ ਇਸਲਾਮਿਕ ਜਿਹਾਦ ਨੇ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇ ਲੋੜ ਪਈ ਤਾਂ ਹੋਰ ਹਮਲੇ ਵੀ ਕੀਤੇ ਜਾਣਗੇ।
ਇਜ਼ਰਾਈਲ 'ਤੇ ਦੇਰ ਰਾਤ ਹਮਲਾ, ਅੱਤਵਾਦੀਆਂ ਨੇ ਦਾਗੇ 200 ਰਾਕੇਟ
ਏਬੀਪੀ ਸਾਂਝਾ
Updated at:
05 May 2019 10:22 AM (IST)
ਫੌਜ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਗਾਜਾ ਵਿੱਚ ਹਮਲਾਵਰ ਕਾਰਵਾਈ ਜਾਰੀ ਰੱਖਣਗੇ। ਹਵਾਈ ਫੌਜ ਦੀ ਮਦਦ ਲਈ ਜਾਏਗੀ। ਪਰ ਨਿਸ਼ਾਨੇ 'ਤੇ ਫੌਜ ਦੇ ਟਿਕਾਣੇ ਹੀ ਰਹਿਣਗੇ। ਇਜ਼ਰਾਈਲ 'ਤੇ ਦਾਗੇ ਰਾਕਟਾਂ ਲਈ ਇਸਲਾਮਿਕ ਜਿਹਾਦ ਨੇ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇ ਲੋੜ ਪਈ ਤਾਂ ਹੋਰ ਹਮਲੇ ਵੀ ਕੀਤੇ ਜਾਣਗੇ।
- - - - - - - - - Advertisement - - - - - - - - -