China News: ਦੁਨੀਆ ਭਰ 'ਚ ਇਸ ਮਮੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਪਰ ਅਸੀਂ ਜਿਸ ਚੀਨ ਦੀ ਮਮੀ ਦੀ ਗੱਲ ਕਰ ਰਹੇ ਹਾਂ, ਉਸ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਗਏ ਹਨ। ਦਰਅਸਲ, ਇਹ ਮਮੀ 2000 ਸਾਲ ਪੁਰਾਣੀ ਹੈ ਪਰ ਫਿਰ ਵੀ ਸਰੀਰ ਦੇ ਲਗਭਗ ਸਾਰੇ ਅੰਗ ਸੁਰੱਖਿਅਤ ਹਨ। ਇਹ ਮਮੀ ਚੀਨ ਦੀ ਇਕ ਔਰਤ ਦੀ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਚੀਨੀ ਔਰਤ ਦਾ ਨਾਂ 'ਦ ਲੇਡੀ ਆਫ ਦਾਈ' ਜਾਂ ਸ਼ਿਨ ਝੂਈ ਦੱਸਿਆ ਗਿਆ ਹੈ।
ਚੀਨੀ ਮੀਡੀਆ ਮੁਤਾਬਕ ਇਸ ਔਰਤ ਦੀ ਮੌਤ 178 ਤੋਂ 145 ਬੀ.ਸੀ. ਨੂੰ ਹੋਈ ਸੀ। ਹਾਲਾਂਕਿ ਸਾਲ 1971 'ਚ ਅਚਾਨਕ ਇਸ ਔਰਤ ਦੀ ਕਬਰ ਦਾ ਪਤਾ ਲੱਗਣ 'ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਦੇਖਿਆ ਕਿ ਮ੍ਰਿਤਕ ਔਰਤ ਦੇ ਅੰਗ ਸਹੀ ਸਲਾਮਤ ਸਨ। ਔਰਤ ਦੀਆਂ ਅੱਖਾਂ ਵੀ ਜੁੜੀਆਂ ਹੋਈਆਂ ਸਨ। ਉਸ ਦੀਆਂ ਨਸਾਂ ਵਿਚ ਹਾਲੇ ਵੀ ਖੂਨ ਚੱਲ ਰਿਹਾ ਸੀ।
ਹੁਣ ਤੱਕ ਦੀ ਸਭ ਤੋਂ ਸੁਰੱਖਿਅਤ ਮਮੀ
ਕਬਰ ਦੇ ਕੋਲ ਰੱਖੀਆਂ ਚੀਜ਼ਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮ੍ਰਿਤਕ ਔਰਤ ਕਿਸੇ ਅਮੀਰ ਪਰਿਵਾਰ ਨਾਲ ਸਬੰਧ ਰੱਖਦੀ ਹੋਵੇਗੀ। ਇਸ ਨੂੰ ਹੁਣ ਤੱਕ ਮਿਲੀ ਸਭ ਤੋਂ ਸੁਰੱਖਿਅਤ ਮਮੀ ਕਿਹਾ ਜਾਂਦਾ ਹੈ। ਹੈਰਾਨ ਕਰਨ ਵਾਲੀ ਮਮੀ ਨੂੰ ਦੇਖ ਕੇ ਵਿਗਿਆਨੀਆਂ ਨੇ ਖੋਜ ਕਰਨ ਦੀ ਯੋਜਨਾ ਬਣਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਮ੍ਰਿਤਕ ਔਰਤ ਦੇ ਪੇਟ ਅਤੇ ਅੰਤੜੀਆਂ 'ਚ ਤਰਬੂਜ ਦੇ ਬੀਜ ਹਨ। ਅਜਿਹੇ 'ਚ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਔਰਤ ਨੇ ਮੌਤ ਤੋਂ ਠੀਕ ਪਹਿਲਾਂ ਤਰਬੂਜ ਖਾਧਾ ਹੋਵੇਗਾ। ਹਾਲਾਂਕਿ ਵਿਗਿਆਨੀਆਂ ਲਈ ਇਹ ਅਜੇ ਵੀ ਖੋਜ ਦਾ ਵਿਸ਼ਾ ਹੈ ਕਿ 2000 ਸਾਲ ਬਾਅਦ ਵੀ ਔਰਤ ਦੀ ਲਾਸ਼ ਕਿਵੇਂ ਸੁਰੱਖਿਅਤ ਹੈ। ਇਸ ਰਹੱਸ ਨੂੰ ਸੁਲਝਾਉਣ ਲਈ ਵਿਗਿਆਨੀ ਅਜੇ ਵੀ ਕੰਮ ਕਰ ਰਹੇ ਹਨ।
ਸਭ ਤੋਂ ਪੁਰਾਣੀ ਮਮੀ ਮਿਸਰ ਵਿੱਚ ਮਿਲੀ ਸੀ
ਇਸ ਤੋਂ ਪਹਿਲਾਂ ਮਿਸਰ ਵਿੱਚ ਸਭ ਤੋਂ ਪੁਰਾਣੀ ਮਮੀ ਦੀ ਖੋਜ ਦਾ ਦਾਅਵਾ ਕੀਤਾ ਜਾ ਚੁੱਕਿਆ ਹੈ। ਪੁਰਾਤੱਤਵ ਮਾਹਰਾਂ ਅਨੁਸਾਰ ਇੱਥੇ 4300 ਸਾਲ ਪੁਰਾਣੀ ਮਮੀ ਦੀ ਖੋਜ ਹੋਈ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਮਮੀ ਇੱਕ ਆਦਮੀ ਦੀ ਹੈ। ਹਾਲਾਂਕਿ, ਮਿਸਰ ਵਿੱਚ ਸਾਲਾਂ ਪੁਰਾਣੀ ਮਮੀ ਲੱਭਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਹਰ ਰੋਜ਼ ਇੱਥੋਂ ਆਉਂਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: Wrestlers Protest: ਕੁੰਡਲੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ, ਹੁਣ ਵੱਖ-ਵੱਖ ਥਾਣਿਆਂ ‘ਚ ਹੋ ਰਹੀ ਪੁੱਛਗਿੱਛ