ਵਾਸ਼ਿੰਗਟਨ: ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਜੋਅ ਬਾਇਡੇਨ ਨੇ ਕੱਲ੍ਹ ਸਹੁੰ ਚੁੱਕ ਲਈ ਤੇ ਭਾਰਤੀ ਮੂਲ ਦੇ ਕਮਲਾ ਹੈਰਿਸ ਨੇ ਵੀ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਇਸੇ ਦੌਰਾਨ ਕਮਲਾ ਹੈਰਿਸ ਨੇ ਆਪਣੀ ਕੋਰ ਟੀਮ ’ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਜਗ੍ਹਾ ਦਿੱਤੀ ਹੈ ਜੋ ਭਾਰਤ ਲਈ ਮਾਣ ਵਾਲੀ ਗੱਲ ਹੈ।


ਨੀਰਾ ਟੰਡਨ ਆਫ਼ਿਸ ਤੇ ਮੈਨੇਜਮੈਂਟ ਤੇ ਬਜਟ ਉੱਤੇ ਕੰਮ ਕਰਨਗੇ ਤੇ ਡਾਕਟਰ ਵਿਵੇਕ ਮੂਰਤੀ ਅਮਰੀਕਾ ਦੇ ਸਰਜਨ ਜਨਰਲ ਵਜੋਂ ਵਿਚਰਨਗੇ। ਵਨੀਤਾ ਗੁਪਤਾ ਨੂੰ ਨਿਆਂ ਵਿਭਾਗ ਵਿੱਚ ਐਸੋਸੀਏਟ ਅਟਾਰਨੀ ਬਣਾਇਆ ਗਿਆ ਹੈ ਤੇ ਉਜ਼ਰਾ ਜੇਯਾ ਨੂੰ ਸਿਵਲੀਅਨ ਸਕਿਓਰਿਟੀ, ਡੈਮੋਕ੍ਰੇਸੀ ਤੇ ਮਨੁੱਖੀ ਅਧਿਕਾਰ ਵਿਭਾਗ ਵਿੱਚ ਸੈਕਰੇਟਰੀ ਆਫ਼ ਸਟੇਟ ਬਣਾਇਆ ਗਿਆ ਹੈ।


ਇਕਨੌਮਿਕ ਕੌਂਸਲ ’ਚ ਡਿਪਟੀ ਡਾਇਰੈਕਟਰ ਬਣੇ ਮਾਲਾ ਅਡਿਗਾ ਤੇ ਗਰਿਮਾ ਵਰਮਾ ਵੀ ਕਮਲਾ ਹੈਰਿਸ ਦੀ ਟੀਮ ਦਾ ਹਿੱਸਾ ਨਹੀਂ ਹੈ। ਮਾਲਾ ਅਡਿਗਾ ਫ਼ਸਟ ਲੇਡੀ ਡਾ. ਜਿਲ ਬਾਇਡੇਨ ਦੀ ਨੀਤੀ ਨਿਰਦੇਸ਼ਿਕਾ ਹੋਣਗੇ। ਗਰਿਮਾ ਵਰਮਾ ਡਾ. ਜਿਲ ਬਾਇਡੇਨ ਦੇ ਦਫ਼ਤਰ ਵਿੱਚ ਡਿਜੀਟਲ ਡਾਇਰੈਕਟਰ ਹੋਣਗੇ।


ਸਬਰੀਨਾ ਸਿੰਘ ਫ਼ਸਟ ਲੇਡੀ ਦੇ ਪ੍ਰੈੱਸ ਸਕੱਤਰ ਹੋਣਗੇ ਤੇ ਆਇਸ਼ਾ ਸ਼ਾਹ ਵ੍ਹਾਈਟ ਹਾਊਸ ਆਫ਼ਿਸ ਆਫ਼ ਡਿਜੀਟਲ ਸਟ੍ਰੈਟੇਜੀ ਵਿੱਚ ਪਾਰਟਨਰਸ਼ਿਪ ਮੈਨੇਜਰ ਵਜੋਂ ਕੰਮ ਕਰਨਗੇ। ਸਮੀਰਾ ਫ਼ਜ਼ਲੀ ਅਮਰੀਕੀ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਹੋਣ। ਭਰਤ ਰਾਮਾਮੂਰਤੀ ਇਸੇ ਪ੍ਰੀਸ਼ਦ ਵਿੱਚ ਡਿਪਟੀ ਡਾਇਰੈਕਟਰ ਹੋਣਗੇ।


ਗੌਤਮ ਰਾਘਵਨ ਨੂੰ ਆਫ਼ਿਸ ਆਫ਼ ਪ੍ਰੈਜ਼ੀਡੈਂਸ਼ੀਅਲ ਪਰਸੋਨਲ ਵਿੱਚ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੋਨੀਆ ਅਗਰਵਾਲ ਕਲਾਈਮੇਟ ਪਾਲਿਸੀ ਐਂਡ ਇਨੋਵੇਸ਼ਨ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਨਗੇ। ਵਿਨੇ ਰੈਡੀ ਸਪੀਚ ਰਾਈਟਿੰਗ ਦੇ ਡਾਇਰੈਕਟਰ ਹੋਣਗੇ ਤੇ ਵੇਦਾਂਤ ਪਟੇਲ ਰਾਸ਼ਟਰਪਤੀ ਜੋਅ ਬਾਇਡੇਨ ਦੇ ਅਸਿਸਟੈਂਟ ਪ੍ਰੈੱਸ ਸਕੱਤਰ ਹੋਣਗੇ।


ਵਿਦੁਰ ਸ਼ਰਮਾ ਕੋਰੋਨਾ ਮਹਾਮਾਰੀ ਦੌਰਾਨ ਬਣਾਈ ਰੈਸਪੌਂਸ ਟੀਮ ਵਿੱਚ ਪਾਲਿਸੀ ਸਲਾਹਕਾਰ ਹੋਣਗੇ ਤੇ ਤਰੁਣ ਛਾਬੜਾ ਟੈਕਨੋਲੋਜੀ ਐਂਡ ਨੈਸ਼ਨਲ ਸਕਿਓਰਿਟੀ ਵਿੱਚ ਸੀਨੀਅਰ ਡਾਇਰੈਕਟਰ ਹੋਣਗੇ। ਨੇਪਾ ਗੁਪਤਾ ਐਸਸੀਏਟ ਕੌਂਸਲ ਦੇ ਅਹੁਦੇ ਉੱਤੇ ਕੰਮ ਕਰਨਗੇ। ਰੀਮਾ ਸ਼ਰਮਾ ਡਿਪਟੀ ਐਸੋਸੀਏਟ ਕੌਂਸਲ ਹੋਣਗੇ। ਸੁਮੋਨਾ ਗੁਪਤਾ ਦੱਖਣੀ ਏਸ਼ੀਆ ਨਾਲ ਸਬੰਧਤ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਹੋਣਗੇ। ਸ਼ਾਂਤੀ ਕਾਲਾਥਿਲ ਡੈਮੋਕ੍ਰੀ ਐਂਡ ਹਿਊਮਨ ਰਾਈਟਸ ਦੇ ਕੋਆਰਡੀਨੇਟਰ ਹੋਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ