ਬਸ ਘਾਟੀ ਵਿੱਚ ਡਿੱਗਣ ਨਾਲ 27 ਲੋਕਾਂ ਦੀ ਮੌਤ
ਏਬੀਪੀ ਸਾਂਝਾ | 11 Nov 2017 08:02 AM (IST)
ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤੇਜ਼ ਰਫਤਾਰ ਬਸ ਘਾਟੀ ਵਿੱਚ ਡਿੱਗ ਗਈ। ਇਸ ਵਿੱਚ 100 ਤੋਂ ਵੱਧ ਯਾਤਰੀ = ਸਨ। ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਤੇ 69 ਜ਼ਖਮੀ ਹੋ ਗਏ। ਹੱਦ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਬਸ ਕੋਹਾਟ ਤੋਂ ਰਾਏਵਿੰਡ ਜਾ ਰਹੀ ਸੀ। ਸਦਰ ਥਾਣੇ ਦੇ ਇੰਚਾਰਜ ਮੁਹੰਮਦ ਅਫਜ਼ਲ ਨੇ ਦੱਸਿਆ, ਯਾਤਰੀ ਸਾਲਾਨਾ ਹੋਣ ਵਾਲੇ ਧਾਰਮਿਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਾਏਵਿੰਡ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਬਸ ਵਿੱਚ ਤੈਅ ਸੀਮਾ ਤੋਂ ਵੱਧ ਯਾਤਰੀਆਂ ਨੂੰ ਲੈ ਜਾਣ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ।