ਨਿਆਮੇ: ਨਾਈਜਰ ਦੇ ਤਿਲਾਬੇਰੀ ਇਲਾਕੇ ਵਿੱਚ ਦਹਿਸ਼ਤਪਸੰਦਾਂ ਵੱਲੋਂ 37 ਜਣਿਆਂ ਨੂੰ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ 13 ਬੱਚੇ, ਜਿਨ੍ਹਾਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਦੱਸੀ ਜਾਂਦੀ ਹੈ ਅਤੇ ਚਾਰ ਔਰਤਾਂ ਵੀ ਸ਼ਾਮਲ ਹਨ। ਪੱਛਮੀ ਅਫਰੀਕੀ ਦੇਸ਼ ਵਿੱਚ ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਿਸ ਤੋਂ ਬਾਅਦ ਦੇਸ਼ ਵਿੱਚ ਦੋ ਦਿਨ ਦਾ ਸੋਗ ਵੀ ਐਲਾਨਿਆ ਗਿਆ ਹੈ।


UNICEF ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਬੱਚਿਆਂ ਤੇ ਪਰਿਵਾਰਾਂ 'ਤੇ ਦਿਨ-ਦਿਹਾੜੇ ਹਥਿਆਰਬੰਦ ਅਣਪਛਾਤੇ ਲੋਕਾਂ ਹੋਇਆ ਇਹ ਜਾਨਲੇਵਾ ਹਮਲਾ ਹੌਲਨਾਕ ਹੈ। ਇਹ ਘਟਨਾ ਸੋਮਵਾਰ ਨੂੰ ਪੱਛਮੀ ਨਾਈਜਰ ਦੇ ਤਿਲਾਬੇਰੀ ਇਲਾਕੇ ਦੇ ਬਨੀਬੈਂਗੋਊ ਦਿਹਾਤੀ ਖੇਤਰ ਵਿੱਚ ਵਾਪਰੀ ਹੈ। ਯੂਨੀਸੈਫ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਲਿਖਿਆ ਹੈ ਕਿ ਸਾਨੂੰ ਇਸ ਦੀ ਪੁਸ਼ਟੀ ਕਰਦਿਆਂ ਦੁੱਖ ਲੱਗ ਰਿਹਾ ਹੈ ਕਿ ਉਕਤ ਘਟਨਾ ਵਿੱਚ 37 ਆਮ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 15 ਤੋਂ 17 ਸਾਲਾਂ ਦੀ ਉਮਰ ਦੇ 13 ਬੱਚਿਆਂ ਦੇ ਨਾਲ-ਨਾਲ ਚਾਰ ਔਰਤਾਂ ਵੀ ਸ਼ਾਮਲ ਹਨ।


ਕੌਮਾਂਤਰੀ ਸੰਸਥਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਵਿੱਚ ਅਜਿਹਾ ਤੀਜਾ ਹਮਲਾ ਹੈ ਅਤੇ ਬੱਚਿਆਂ ਲਈ ਇੱਥੇ ਹਾਲਾਤ ਬੇਹੱਦ ਖ਼ਰਾਬ ਹਨ। ਯੂਨੀਸੈਫ ਤੇ ਹੋਰ ਅਦਾਰੇ ਇਸ ਖੇਤਰ ਵਿੱਚ ਜਾਰੀ ਅਸਥਿਰਤਾ ਕਰਕੇ ਆਮ ਲੋਕਾਂ ਖ਼ਾਸ ਤੌਰ 'ਤੇ ਔਰਤਾਂ ਤੇ ਬੱਚਿਆਂ ਦੇ ਮਨੁੱਖੀ ਹੱਖਾਂ ਦੀ ਰਾਖੀ ਕਾਇਮ ਕਰਨ ਲਈ ਆਵਾਜ਼ ਉਠਾਉਂਦੇ ਆ ਰਹੇ ਹਨ। ਮਾਲੀ ਤੇ ਬੁਰਕੀਨਾ ਫਾਸੋ ਨਾਲ ਲੱਗਦੀ ਸਰਹੱਦ ਵਾਲੇ ਇਲਾਕੇ ਤਿਲਾਬੇਰੀ ਵਿੱਚ ਜਾਰੀ ਖਾਨਾਜੰਗੀ ਕਾਰਨ ਹਜ਼ਾਰਾਂ-ਸੈਂਕੜੇ ਬੱਚਿਆਂ ਦੀ ਜਾਨ ਚਲੀ ਗਈ ਹੈ ਅਤੇ ਕਈਆਂ 'ਤੇ ਅਜਿਹਾ ਖ਼ਤਰਾ ਮੰਡਰਾ ਵੀ ਰਿਹਾ ਹੈ। 


ਇਹ ਵੀ ਪੜ੍ਹੋ: China-India Tensions: ਚੀਨ ਨੇ ਫਿਰ ਕੀਤੀ ਨਵੀਂ ਸਾਜ਼ਿਸ਼, ਭਾਰਤ ਦੀ ਸਰਹੱਦ ਨੇੜੇ ਆਉਣ ਲਈ ਲਾਈ ਇਹ ਸਕੀਮ