China-India Tensions: ਭਾਰਤ ਦੀ ਸੀਮਾ 'ਤੇ ਚੀਨ ਆਪਣੀ ਚਾਲਬਾਜ਼ੀ ਕਰਦਾ ਰਹਿੰਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੇ ਤਿੱਬਤ ਦੀ ਜ਼ਮੀਨ 'ਤੇ ਆਪਣਾ ਰਾਹ ਚੌੜਾ ਕੀਤਾ ਹੈ। ਚੀਨ ਹੁਣ ਸਿਰਫ਼ ਰਾਹ ਹੀ ਨਹੀਂ ਬਣਾ ਰਿਹਾ, ਸਗੋਂ ਪਿੰਡ ਵੀ ਵਸਾ ਰਿਹਾ ਹੈ।
ਚੀਨ ਦੀ ਇਹ ਸੋਚੀ ਸਮਝੀ ਚਾਲ ਹੈ। ਚੀਨ ਸਰਹੱਦ 'ਤੇ ਪਿੰਡ ਵਸਾ ਕੇ ਆਪਣੀ ਫੌਜ ਲਈ ਆਉਣ ਜਾਣ ਦਾ ਰਾਹ ਵਧਾ ਰਿਹਾ ਹੈ। ਉਸ ਰਾਹ ਨੂੰ ਚੌੜਾ ਕਰ ਰਿਹਾ ਹੈ। ਭਾਰਤ ਦੀ ਸਿੱਕਿਮ 'ਚ ਸਰਹੱਦ ਦੇ ਨੇੜੇ ਆਉਣ ਦੀ ਕੋਸ਼ਿਸ਼ 'ਚ ਚੀਨ ਕੁਝ ਹੱਦ ਤਕ ਸਫ਼ਲ ਵੀ ਹੋ ਰਿਹਾ ਹੈ।
ਸਿੱਕਿਮ ਦੀ ਸਰਹੱਦ ਨਾਲ ਲੱਗਦੇ ਦੂਰ-ਦੂਰ ਤਕ ਸਿਰਫ਼ ਪਹਾੜ ਨਜ਼ਰ ਆਉਂਦੇ ਹਨ। ਜਿੱਥੇ ਇਕ ਪਹਾੜ ਤੋਂ ਦੂਜੇ ਪਹਾੜ ਤਕ ਜਾਣ ਲਈ ਕਈ ਘੰਟੇ ਤੇ ਕਈ ਦਿਨ ਵੀ ਲੱਗ ਜਾਂਦੇ ਹਨ। ਪਰ ਚੀਨ ਵੱਲੋਂ ਪਹਾੜ ਨੂੰ ਕੱਟ ਕੇ ਲੰਬੇ ਰਾਹ ਬਣਾਏ ਗਏ ਹਨ। ਰਾਹ ਵੀ ਅਜਿਹੇ ਕਿ Tanker ਵੀ ਕੁਝ ਘੰਟਿਆਂ 'ਚ ਬਾਰਡਰ ਤਕ ਪਹੁੰਚ ਜਾਣ ਤੇ ਓਧਰ ਭਾਰਤ 'ਚ ਹਾਲਾਤ ਇਸ ਤੋਂ ਉਲਟ ਹਨ।
ਪਿੰਡ ਬਣਾਉਣ ਪਿੱਛੇ ਚੀਨ ਦੀ ਹੈ ਇਹ ਚਾਲ
ਜ਼ਮੀਨ 'ਤੇ ਕਬਜ਼ਾ
ਹਰ ਵਾਰ ਦੀ ਤਰ੍ਹਾਂ ਚੀਨ ਭਾਰਤ ਵੱਲ ਇਕ ਇਕ ਜ਼ਮੀਨ 'ਤੇ ਆਪਣੀ ਮਲਕੀਅਤ ਸਾਬਿਤ ਕਰਨ ਲਈ ਵਿਵਾਦਤ ਸਰਹੱਦ ਕੋਲ ਸਰਕਾਰੀ ਖਰਚ ਤੇ ਮਕਾਨ ਬਣਾ ਕੇ ਉਸ 'ਚ ਲੋਕਾਂ ਦੇ ਰਹਿਣ ਲਈ ਥਾਂ ਬਣਾ ਰਿਹਾ ਹੈ।
ਤਿੱਬਤ ਲਈ ਨਵਾਂ ਚੱਕਰਵਿਊ
ਸਰਹੱਦ ਦੇ ਕੋਲ ਰਿਹਾਇਸ਼ੀ ਇਲਾਕੇ 'ਚ ਸੁਰੱਖਿਆ ਤੇ ਅਸੁਰੱਖਿਆ ਦੋਵੇਂ ਹੀ ਹੁੰਦੀਆਂ ਹਨ। ਪਰ ਚੀਨ ਦੀ ਸਰਕਾਰ ਦੀ ਇਹ ਪਾਲਿਸੀ ਪੁਰਾਣੀ ਹੈ। ਜਿਸ 'ਚ ਉਹ ਆਪਣੇ ਲੋਕਾਂ ਨੂੰ ਸੱਤਾ 'ਤੇ ਕਾਬਜ਼ ਰਹਿਣ ਲਈ ਮੋਹਰਾ ਸਮਝਦੀ ਹੈ। ਇਸ ਲਈ ਸਰਹੱਦ ਕੋਲ ਉਹ ਤਿੱਬਤ ਦੇ ਲੋਕਾਂ ਨੂੰ ਵਸਾ ਰਿਹਾ ਹੈ।
ਤਿੱਬਤ 'ਚ ਸਾਲਾਂ ਤੋਂ ਹੋ ਰਹੇ ਵਿਰੋਧ ਦਾ ਇਕ ਨਵਾਂ ਤੋੜ ਨਿੱਕਲ ਰਿਹਾ ਹੈ। 1957 'ਚ ਭਾਰਤ ਆਏ ਦਲਾਈ ਲਾਮਾ ਅੱਜ ਵੀ ਜਦੋਂ ਅਰੁਣਾਚਲ ਪ੍ਰਦੇਸ਼ ਜਾਂਦੇ ਹਨ ਤਾਂ ਚੀਨ ਆਪਣੀ ਨਰਾਜ਼ਗੀ ਦਰਜ ਕਰਾਉਂਦਾ ਹੈ। ਹੁਣ ਤਿੱਬਤ ਦੇ ਇਲਾਕਿਆਂ 'ਚ ਘਰ ਬਣਾ ਕੇ ਉੱਥੋਂ ਦੇ ਲੋਕਾਂ ਦੇ ਦਿਲ 'ਚ ਆਪਣੀ ਥਾਂ ਬਣਾ ਕੇ ਵਿਸ਼ਵ 'ਚ ਆਪਣੀ ਛਵੀ ਬਿਹਤਰ ਕਰਨ ਦਾ ਯਤਨ ਵੀ ਕਰ ਰਿਹਾ ਹੈ।
ਖੁਫੀਆ ਘੇਰਾ
ਚੀਨ ਨੂੰ ਇਸ ਨਾਲ ਖੁਫੀਆ ਜਾਣਕਾਰੀ ਵੀ ਮਿਲਦੀ ਰਹੇਗੀ ਤੇ ਪਿੰਡ ਵਾਲਿਆਂ ਦੇ ਜ਼ਰੀਏ ਉਹ ਉੱਥੇ ਵਿਕਾਸ ਦੇ ਨਾਂਅ 'ਤੇ ਫੌਜ ਦੀ ਆਵਾਜਾਈ ਵਧਾ ਦੇਵੇਗਾ। ਭਾਰਤ ਲਈ ਮੁਸ਼ਕਿਲ ਇਸ ਮਾਮਲੇ 'ਚ ਕਈ ਗੁਣਾ ਜ਼ਿਆਦਾ ਹੈ ਕਿਉਂਕਿ ਸਿੱਕਿਮ ਦੇ ਪਹਾੜਾਂ 'ਚ ਅਜੇ ਪਿੰਡ ਤਾਂ ਹਨ ਪਰ ਵਿਕਾਸ ਕਈ ਕਿਲੋਮੀਟਰ ਪਿੱਛੇ ਰਹਿ ਗਿਆ ਹੈ।
ਹੁਣ ਭਾਰਤ ਵੀ ਇਸ 'ਤੇ ਜ਼ੋਰ ਦੇ ਰਿਹਾ ਹੈ ਤੇ ਸਿੱਕਿਮ ਤੇ ਚੀਨ ਦੀ ਸਰਹੱਦ ਦੇ ਕੋਲ ਪਿੰਡ ਵਸਾਉਣ ਦੀ ਸ਼ੁਰੂਆਤ ਜਲਦ ਹੀ ਸੰਭਵ ਹੋ ਜਾਵੇਗਾ।