ਲੰਡਨ: ਇੱਥੇ ਦੇ ਅਸੈਕਸ ਇਲਾਕੇ ‘ਚ ਇੱਕ ਲੌਰੀ ਕੰਟੇਨਰ ਵਿੱਚੋਂ 39 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਲਾਸ਼ਾਂ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਐਂਬੂਲੈਂਸ ਨੂੰ ਬੁਲਾਇਆ। ਪੁਲਿਸ ਨੇ ਲੌਰੀ ਕੰਟੇਨਰ ਨੂੰ ਉੱਤਰੀ ਆਇਰਲੈਂਡ ਤੋਂ ਗ੍ਰਿਫ਼ਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਲੌਰੀ ਕੰਟੇਨਰ ਦਾ ਡਰਾਈਵਰ ਮਹਿਜ਼ 25 ਸਾਲ ਦਾ ਹੈ। ਸੂਤਰਾਂ ਮੁਤਾਬਕ ਅਸੈਕਸ਼ ਪੁਲਿਸ ਨੂੰ ਜੋ 39 ਡੈਡ ਬੌਡੀਜ਼ ਮਿਲੀਆਂ ਹਨ, ਉਨ੍ਹਾਂ ‘ਚ 38 ਬਾਲਗ ਤੇ ਇੱਕ ਨਾਬਾਲਗ ਹੈ।
ਪੁਲਿਸ ਮੁਤਾਬਕ ਲੌਰੀ ਕੰਟੇਨਰ ਬੁਲਗਾਰੀਆ ਤੋਂ ਆਇਆ ਸੀ ਤੇ ਉਸ ਨੇ ਸ਼ਨੀਵਾਰ ਨੂੰ ਹੌਲੀਹੈੱਡ ਰਾਹੀਂ ਦੇਸ਼ ‘ਚ ਪ੍ਰਵੇਸ਼ ਕਰਨਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਸਾਫ਼ ਨਹੀਂ ਹੋ ਸਕਿਆ ਕਿ ਇਹ ਲਾਸ਼ਾਂ ਕਿਸ ਦੀਆਂ ਹਨ ਤੇ ਕਿੱਥੋਂ ਆਈਆਂ।
ਕੰਟੇਨਰ ‘ਚੋਂ ਮਿਲੀਆਂ 39 ਲਾਸ਼ਾਂ, ਇਲਾਕੇ ‘ਚ ਦਹਿਸ਼ਤ
ਏਬੀਪੀ ਸਾਂਝਾ
Updated at:
23 Oct 2019 03:15 PM (IST)
ਲੰਡਨ ਦੇ ਅਸੈਕਸ ਇਲਾਕੇ ‘ਚ ਇੱਕ ਲੌਰੀ ਕੰਟੇਨਰ ਵਿੱਚੋਂ 39 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਲਾਸ਼ਾਂ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਐਂਬੂਲੈਂਸ ਨੂੰ ਬੁਲਾਇਆ।
- - - - - - - - - Advertisement - - - - - - - - -