ਨਿਊਯਾਰਕ: ਅਮਰੀਕਾ ਵਿੱਚ ਪੂਰੀ ਸਖਤੀ ਅਖਤਿਆਰ ਕਰਨ ਦੇ ਬਾਵਜੂਦ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਟੱਪਣ ਤੋਂ ਬਾਜ ਨਹੀਂ ਆ ਰਹੇ। ਅਮਰੀਕੀ ਸੁਰੱਖਿਆ ਏਜੰਸੀ ਨੇ ਚਾਰ ਭਾਰਤੀਆਂ ਸਮੇਤ ਕੁੱਲ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਉਪਰ ਇਲਜ਼ਾਮ ਹੈ ਕਿ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਰਹੇ ਸੀ।
ਪਿਛਲੇ ਹਫ਼ਤੇ ਨਸ਼ਾ ਤਸਕਰੀ ਦੀ ਅਸਫ਼ਲ ਕੋਸ਼ਿਸ਼ ਦੌਰਾਨ ਪੁਲਿਸ ਨੇ ਇਨ੍ਹਾਂ ਛੇ ਜਣਿਆਂ ਨੂੰ ਕਾਬੂ ਕੀਤਾ। ਪੁਲਿਸ ਨੇ ਇੱਕ ਗੱਡੀ ਨੂੰ ਰੁਕਣ ਲਈ ਕਿਹਾ, ਜਿਸ ਦੌਰਾਨ ਪਤਾ ਲੱਗਾ ਕਿ ਇਸ ’ਚ ਸਵਾਰ ਛੇ ਜਣਿਆਂ ’ਚੋਂ ਚਾਰ ਭਾਰਤ ਦੇ ਨਾਗਰਿਕ ਸਨ, ਜੋ ਗੈਰ-ਕਾਨੂੰਨੀ ਢੰਗ ਨਾਲ ਮੁਲਕ ’ਚ ਦਾਖ਼ਲ ਹੋਏ ਸਨ।
ਇੱਕ ਹੋਰ ਵਾਹਨ ਨੂੰ ਵੀ ਰੋਕਿਆ ਗਿਆ। ਦੋਵੇਂ ਵਾਹਨਾਂ ਦੇ ਡਰਾਈਵਰਾਂ ’ਤੇ ਬਾਹਰਲੇ ਮੁਲਕ ਤੋਂ ਨਸ਼ਾ ਤਸਕਰੀ ਕਰਨ ਦੇ ਦੋਸ਼ ਹੇਠ ਕਾਬੂ ਕਰ ਲਿਆ ਗਿਆ ਹੈ, ਜਦਕਿ ਦੋ ਜਣਿਆਂ ’ਤੇ ਗਲਤ ਢੰਗ ਨਾਲ ਮੁਲਕ ’ਚ ਵੜਨ ਦਾ ਦੋਸ਼ ਹੈ।
ਅਮਰੀਕੀ ਸਖਤੀ ਤੋਂ ਨਹੀਂ ਡਰਦੇ ਭਾਰਤੀ, ਗੈਰ-ਕਾਨੂੰਨੀ ਢੰਗ ਨਾਲ ਟੱਪੀ ਸਰਹੱਦ, 4 ਕਾਬੂ
ਏਬੀਪੀ ਸਾਂਝਾ
Updated at:
12 Mar 2020 01:48 PM (IST)
ਅਮਰੀਕਾ ਵਿੱਚ ਪੂਰੀ ਸਖਤੀ ਅਖਤਿਆਰ ਕਰਨ ਦੇ ਬਾਵਜੂਦ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਟੱਪਣ ਤੋਂ ਬਾਜ ਨਹੀਂ ਆ ਰਹੇ। ਅਮਰੀਕੀ ਸੁਰੱਖਿਆ ਏਜੰਸੀ ਨੇ ਚਾਰ ਭਾਰਤੀਆਂ ਸਮੇਤ ਕੁੱਲ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਉਪਰ ਇਲਜ਼ਾਮ ਹੈ ਕਿ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਰਹੇ ਸੀ।
- - - - - - - - - Advertisement - - - - - - - - -