Spain: ਸਪੇਨ ਦੇ ਇੱਕ ਹਵਾਈ ਅੱਡੇ ਨੇੜੇ ਦੋ ਅਲਟਰਾਲਾਈਟ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਉੱਤਰ-ਪੂਰਬੀ ਸਪੇਨ ਵਿੱਚ ਦੇਖਿਆ ਗਿਆ। ਘਟਨਾ ਤੋਂ ਬਾਅਦ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ।


ਦੱਸ ਦਈਏ ਕਿ ਫਾਇਰਫਾਈਟਰਾਂ ਨੂੰ ਬਾਰਸੀਲੋਨਾ ਦੇ ਉੱਤਰ ਵਿੱਚ ਮੋਈਆ ਹਵਾਈ ਅੱਡੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਇੱਕ ਸੜਿਆ ਹੋਇਆ ਜਹਾਜ਼ ਮਿਲਿਆ। ਇਕ ਚਸ਼ਮਦੀਦ ਮੁਤਾਬਕ ਦੋਵੇਂ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਹਵਾ 'ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ।


ਇਹ ਵੀ ਪੜ੍ਹੋ: Ukraine Maa Kali : ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਮਾਂ ਕਾਲੀ ਦੀ ਅਪਮਾਨਜਨਕ ਫੋਟੋ ਕੀਤੀ ਟਵੀਟ , ਭਾਰਤ 'ਚ ਹਿੰਦੂਆਂ ਦਾ ਫੁੱਟਿਆ ਗੁੱਸਾ


ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਅਲਟਰਾਲਾਈਟ (ਹਵਾਈ ਜਹਾਜ਼) ਦੇ ਅੰਦਰੋਂ ਦੋ ਲਾਸ਼ਾਂ ਮਿਲੀਆਂ, ਜੋ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਫਾਇਰਫਾਈਟਰਜ਼ ਨੇ ਹਾਦਸਾਗ੍ਰਸਤ ਹੋਏ ਦੂਜੇ ਜਹਾਜ਼ ਨੂੰ ਲੱਭ ਲਿਆ, ਜਿਸ ਵਿੱਚ ਦੋ ਲੋਕ ਮਰੇ ਹੋਏ ਪਾਏ ਗਏ।


ਇਸ ਹਾਦਸੇ ਬਾਬਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੋਵੇਂ ਜਹਾਜ਼ ਵਿਚਕਾਰ ਹਵਾ 'ਚ ਟਕਰਾ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਬਾਰੇ ਅਜੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਉਸ ਦੀ ਪਛਾਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਸਿਵਲ ਏਵੀਏਸ਼ਨ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: China Birth Rate: ਆਬਾਦੀ 'ਚ ਭਾਰਤ ਤੋਂ ਪਛੜਨ 'ਤੇ ਚੀਨ ਦਾ ਵੱਡਾ ਫੈਸਲਾ, ਇਕੱਲੀਆਂ ਔਰਤਾਂ ਵੀ ਦੇ ਸਕਦੀਆਂ ਨੇ ਬੱਚਿਆਂ ਨੂੰ ਜਨਮ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :