ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰ ਉਲ ਹੱਕ ਕਾਦਰੀ ਨੇ ਕਿਹਾ ਕਿ ਕਰਤਾਰਪੁਰ ਗਲਿਆਰੇ ਦਾ ਨਿਰਮਾਣ ਦਾ ਕੰਮ ਇਸ ਸਾਲ ਨਵੰਬਰ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਲਾਂਘੇ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪੀਰ ਨੂਰ ਉਲ ਹੱਕ ਕਾਦਰੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ 'ਤੇ ਉਹ ਕਰਤਾਰਪੁਰ ਗਲਿਆਰੇ ਦੇ ਨਿਰਮਾਣ ਲਈ ਚੱਲ ਰਹੇ ਪ੍ਰੋਜੈਕਟ ਦੀ ਸਮੀਖਿਆ ਕਰਨ ਲਈ ਪੁੱਜੇ ਸਨ। ਮੰਤਰੀ ਨੇ ਦਾਅਵਾ ਕੀਤਾ ਕਿ ਗਲਿਆਰੇ ਦਾ 30 ਫੀਸਦੀ ਕੰਮ ਪੂਰਾ ਹੋ ਗਿਆ ਹੈ ਅਤੇ ਪ੍ਰੋਜੈਕਟ ਦਾ ਪਹਿਲਾ ਪੜਾਅ 31 ਅਗਸਤ ਤੱਕ ਮੁਕੰਮਲ ਹੋ ਜਾਵੇਗਾ।
ਇਸ ਦੌਰਾਨ ਮੰਤਰੀ ਪੀਰ ਨੂਰ ਉਲ ਹੱਕ ਕਾਦਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਜਿਥੇ ਊਨਾ ਨੂੰ ਪਾਕਿਸਤਾਨ ਉਕਾਫ਼ ਬੋਰਡ ਦੇ ਚੇਅਰਮੈਨ ਤਾਰੀਕ ਵਜ਼ੀਰ ਖ਼ਾਨ ਪਾਕਿਸਤਾਨ ਦੇ ਸਿੱਖ ਆਗੂ ਬਿਸ਼ਨ ਸਿੰਘ,ਜਸਕਰਨ ਸਿੰਘ ਸਿਆਲਕੋਟ, ਭਾਈ ਗੋਬਿਦ ਸਿੰਘ ਤੇ ਹੋਰਨਾਂ ਨੇ ਸਾਂਝੇ ਤੌਰ ਤੇ ਸਨਮਾਨਿਤ ਵੀ ਕੀਤਾ।