ਵਾਸ਼ਿੰਗਟਨ: ਫਲੋਰੀਡਾ ‘ਚ ਡਿਅਰਫੀਲਡ ਬੀਚ ਇੰਟਰਨੈਸ਼ਨਲ ਫਿਸ਼ਿੰਗ ਪਿਅਰ ਸਮੁੰਦਰ ਕੰਢੇ 633 ਗੋਤਾਖੋਰਾਂ ਨੇ ਕਰੀਬ 737 ਕਿਲੋ ਕਚਰਾ ਇਕੱਠਾ ਕਰ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਮਿਸਰ ਦੇ ਸਾਬਕਾ ਸੈਨਿਕ ਤੇ ਗੋਤਾਖੋਰ ਅਹਿਮਦ ਗਰਬ ਨੇ 2015 ‘ਚ ਲਾਲ ਸਾਗਰ ‘ਚ 613 ਗੋਤਾਖੋਰਾਂ ਨਾਲ ਸਮੁੰਦਰ ਦੀ ਸਫਾਈ ਕਰ ਰਿਕਾਰਡ ਬਣਾਇਆ ਸੀ।
ਸਫਾਈ ਮੁਹਿੰਮ ‘ਚ ਸ਼ਾਮਲ ਗੋਤਾਖੋਰ ਟਾਈਲਰ ਬੋਰਗਾਈਨ ਨੇ ਕਿਹਾ ਕਿ ਸਮੁੰਦਰ ਤੋਂ ਨਿਕਲੇ ਕਚਰੇ ਦਾ ਵਜ਼ਨ ਅਜੇ ਵੀ ਕੀਤਾ ਜਾ ਰਿਹਾ ਹੈ। ਇਸ ਦਾ ਵਜ਼ਨ ਅਜੇ ਹੋਰ ਵਧਣ ਦੀ ਉਮੀਦ ਹੈ। ਮਹਾਸਾਗਰ ਬਚਾਓ ਸਮੂਹ ਪ੍ਰੋਜੈਕਟ ਏਡਬਲੂਏਆਰਈ ਦਾ ਅੰਦਾਜ਼ਾ ਹੈ ਕਿ ਸਫਾਈ ਨਾਲ 1450 ਕਿਲੋ ਸਮੁੰਦਰੀ ਕਚਰਾ ਕੱਢਿਆ ਜਾ ਸਕਦਾ ਹੈ।
ਇਸ ਸਫਾਈ ਮੁਹਿੰਮ ‘ਚ ਯੂਰਪ ਤੇ ਦੱਖਣੀ ਅਮਰੀਕਾ ਦੇ ਗੋਤਾਖੋਰ ਸ਼ਾਮਲ ਸੀ ਜੋ 15ਵੀਂ ਸਫਾਈ ਮੁਹਿੰਮ ਸੀ। ਕੁਝ ਦਿਨ ਪਹਿਲਾਂ ਹੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ‘ਚ ਕਿਹਾ ਗਿਆ ਸੀ ਪਾਣੀ ਰਾਹੀਂ ਮਨੁੱਖੀ ਸਰੀਰ ‘ਚ ਸਭ ਤੋਂ ਜ਼ਿਆਦਾ ਪਲਾਸਟਿਕ ਜਾ ਰਹੀ ਹੈ। ਇਸ ਦੇ ਨਾਲ ਹੀ ਪਲਾਸਟਿਕ ਨਾਲ ਮਹਾਸਾਗਰ ਦੇ ਜੀਵਾਂ ਨੂੰ ਖ਼ਤਰਾ ਹੈ। ਜਾਪਾਨ ਨੇ ਐਤਵਾਰ ਨੂੰ ਪਲਾਸਟਿਕ ਪ੍ਰਦੂਸ਼ਣ ‘ਤੇ ਕੰਟ੍ਰੋਲ ਕਰਨ ਦਾ ਫੈਸਲਾ ਲਿਆ ਹੈ।
633 ਗੋਤਾਖੋਰਾਂ ਨੇ ਮਿਲ ਕੇ ਸਮੁੰਦਰ 'ਚੋਂ ਕੱਢਿਆ 700 ਕਿਲੋ ਤੋਂ ਜ਼ਿਆਦਾ ਕਚਰਾ, ਬਣਿਆ ਵਿਸ਼ਵ ਰਿਕਾਰਡ
ਏਬੀਪੀ ਸਾਂਝਾ
Updated at:
20 Jun 2019 11:56 AM (IST)
ਫਲੋਰੀਡਾ ‘ਚ ਡਿਅਰਫੀਲਡ ਬੀਚ ਇੰਟਰਨੈਸ਼ਨਲ ਫਿਸ਼ਿੰਗ ਪਿਅਰ ਸਮੁੰਦਰ ਕੰਢੇ 633 ਗੋਤਾਖੋਰਾਂ ਨੇ ਕਰੀਬ 737 ਕਿਲੋ ਕਚਰਾ ਇਕੱਠਾ ਕਰ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਸਫਾਈ ਮੁਹਿੰਮ ‘ਚ ਸ਼ਾਮਲ ਗੋਤਾਖੋਰ ਟਾਈਲਰ ਬੋਰਗਾਈਨ ਨੇ ਕਿਹਾ ਕਿ ਸਮੁੰਦਰ ਤੋਂ ਨਿਕਲੇ ਕਚਰੇ ਦਾ ਵਜ਼ਨ ਅਜੇ ਵੀ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -