ਨਵੀਂ ਦਿੱਲੀ: ਜਰਮਨੀ ਦੇ ਮਿਊਨਿਕ ਦੇ ਨੇੜੇ ਸਥਾਨਕ ਵਿਅਕਤੀ ਵੱਲੋਂ ਚਾਕੂ ਨਾਲ ਇੱਕ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨਿੱਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।


ਇਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਕਿਹਾ,"ਮਿਊਨਿਕ ਨੇੜੇ ਇੱਕ ਸਥਾਨਕ ਸ਼ਹਿਰੀ ਨੇ ਭਾਰਤੀ ਜੋੜੇ ਪ੍ਰਸ਼ਾਂਤ ਅਤੇ ਸਮਿਤਾ ਬਸੂਰ ‘ਤੇ ਚਾਕੂ ਨਾਲ ਹਮਲਾ ਕੀਤਾ। ਬਦਕਿਸਮਤੀ ਨਾਲ ਪ੍ਰਸ਼ਾਂਤ ਦੀ ਮੌਤ ਹੋ ਗਈ ਅਤੇ ਸਮਿਤਾ ਦੀ ਹਾਲਤ ਸਥਿਰ ਹੈ। ਅਸੀਂ ਜਰਮਨੀ ਜਾਣ ਲਈ ਪ੍ਰਸ਼ਾਂਤ ਦੇ ਭਰਾ ਦੀ ਯਾਤਰਾ ਨੂੰ ਸੁਖਾਲਾ ਬਣਾ ਰਹੇ ਹਾਂ। ਪਰਿਵਾਰ ਲਈ ਮੇਰੀਆਂ ਦੁਆਵਾਂ।"


ਵਿਦੇਸ਼ ਮੰਤਰੀ ਨੇ ਕਿਹਾ ਕਿ ਉਸ ਨੇ ਮਿਊਨਿਕ ‘ਚ ਭਾਰਤੀ ਕਮਿਸ਼ਨ ਨੂੰ ਕਿਹਾ ਕਿ ਉਹ ਜੋੜੇ ਦੇ ਦੋ ਬੱਚਿਆਂ ਦੀ ਦੇਖਭਾਲ ਕਰੇ। ਘਟਨਾ ਅਤੇ ਜੋੜੇ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਇਸ ਦੌਰਾਨ ਇੱਕ ਟਵਿੱਟਰ ਯੂਜ਼ਰ ਨੇ ਪੁੱਛਿਆ ਕਿ ਕਿਉਂ ਭਾਜਪਾ ਦੇ ਉਹ "ਸਭ ਤੋਂ ਸਮਝਦਾਰ" ਨੇਤਾ ਨੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਆਪਣੇ ਨਾਂ ਅੱਗੇ ਚੌਕੇਦਾਰ ਲਿਖਿਆ।” ਜਿਸ 'ਤੇ ਸੁਸ਼ਮਾ ਨੇ ਟਵੀਟ ਕੀਤਾ, 'ਕਿਉਂਕਿ ਮੈਂ ਵਿਦੇਸ਼ਾਂ 'ਚ ਭਾਰਤੀ ਹਿੱਤਾਂ ਅਤੇ ਭਾਰਤੀ ਨਾਗਰਿਕਾਂ ਦੇ ਚੌਕੀਦਾਰੀ ਕਰ ਰਹੀ ਹਾਂ।"