ਵਾਸ਼ਿੰਗਟਨ: ਦੋ ਸਾਲ ਪਹਿਲਾਂ ਇੱਕ ਸਿੱਖ ਵਿਅਕਤੀ ਨਾਲ ਬੁਰੀ ਤਰ੍ਹਾਂ ਨਸਲੀ ਅਪਰਾਧ ਤਹਿਤ ਕੁੱਟਮਾਰ ਕਰਨ ਦੇ ਮਾਮਲੇ 'ਚ ਅਮਰੀਕੀ ਏਅਰਮੈਨ ਨੂੰ ਦੋਸ਼ੀ ਪਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਪੀੜਤ ਮਹਿਤਾਬ ਸਿੰਘ ਬਖ਼ਸ਼ੀ 21 ਅਗਸਤ, 2016 ਨੂੰ ਦੋ ਸਾਲ ਪਹਿਲਾਂ ਜਦੋਂ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਦੋਸ਼ੀ ਡਿਲਨ ਮਿਲਹਜ਼ਨ ਨੇ ਪਹਿਲਾਂ ਉਸ ਦੀ ਪੱਗ ਖਿੱਚੀ ਤੇ ਫਿਰ ਉਸਦੇ ਮੂੰਹ 'ਤੇ ਉਦੋਂ ਤਕ ਮੁੱਕੇ ਮਾਰੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ।


ਜਿਊਰੀ ਨੇ ਮਿਲਹੌਜ਼ਨ ਨੂੰ ਪੀੜਤ ਖ਼ਿਲਾਫ ਨਸਲੀ ਹਿੰਸਾ ਪ੍ਰਤੀ ਦੋਸ਼ੀ ਮੰਨਿਆ ਜਿਸ 'ਚ ਧਰਮ, ਰਾਸ਼ਟਰ ਤੇ ਨਸਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋਸ਼ੀ ਲਈ 30 ਨਵੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਅਪਰਾਧ 'ਚ ਘੱਟੋ-ਘੱਟ 15 ਸਾਲ ਦੀ ਸਜ਼ਾ ਹੋ ਸਕਦੀ ਹੈ।


ਜਦੋਂ ਦੋਸ਼ੀ ਮਿਲਹੌਜ਼ਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਸ ਨੇ ਕਿਹਾ ਸੀ ਕਿ ਉਸ ਨੇ ਸਿੱਖ ਵਿਅਕਤੀ ਨੂੰ ਮੁਸਲਮਾਨ ਅੱਤਵਾਦੀ, ਜੋ ਦਹਿਸ਼ਤੀ ਹਮਲਿਆਂ ਦਾ ਜ਼ਿੰਮੇਵਾਰ ਹੈ, ਸਮਝ ਕੇ ਉਸ ਨਾਲ ਇਹ ਵਤੀਰਾ ਕੀਤਾ ਸੀ।