ਨਕਲੀ ਪਿਸਤੌਲ ਨਾਲ ਧਮਕੀ ਦਿੰਦੀ ਅਦਾਕਾਰਾ ਨੂੰ ਪੁਲਿਸ ਨੇ ਮਾਰੀ ਅਸਲੀ ਗੋਲ਼
ਏਬੀਪੀ ਸਾਂਝਾ | 01 Sep 2018 02:19 PM (IST)
ਚੰਡੀਗੜ੍ਹ: ਹਾਲੀਵੁੱਡ ਅਦਾਕਾਰਾ ਵੈਨੇਸਾ ਮਾਰਕੇਜ਼ ਪੁਲਿਸ ਦੀ ਗੋਲ਼ੀਬਾਰੀ ਵਿੱਚ ਮਾਰੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਨੇ ਪੁਲਿਸ ਮੁਲਾਜ਼ਮਾਂ ’ਤੇ ਖਿਡੌਣਾ ਬੰਦੂਕ ਤਾਣ ਦਿੱਤੀ ਸੀ, ਜਿਸ ਦੇ ਬਾਅਦ ਪੁਲਿਸ ਨੇ ਸ਼ੱਕ ਵਿੱਚ ਜਵਾਬੀ ਕਾਰਵਾਈ ਕਰਦਿਆਂ ਉਸ ’ਤੇ ਫਾਇਰਿੰਗ ਕਰ ਦਿੱਤੀ। ਵੈਨੇਸਾ ਮੈਡੀਕਲ ਡਰਾਮਾ ਸੀਰੀਜ਼ ਈਆਰ (ER) ਤੋਂ ਚਰਚਾ ਵਿੱਚ ਆਈ ਸੀ। 49 ਸਾਲਾ ਵੈਨੇਸਾ ਨੂੰ ਪੁਲਿਸ ਨੇ ਉਸ ਦੇ ਲਾਸ ਏਂਜਲਸ ਸਥਿਤ ਘਰ ਵਿੱਚ ਗੋਲ਼ੀ ਮਾਰੀ। ਦਰਅਸਲ ਮਾਰਕੇਜ਼ ਨੇ ਪੁਲਿਸ ਨੂੰ ਇੱਕਦਮ ਅਸਲੀ ਦਿਖਣ ਵਾਲੇ ਖੇਡੌਣਾ ਪਿਸਤੌਲ ਤਾਣ ਕੇ ਧਮਕੀ ਦਿੱਤੀ। ਪੁਲਿਸ ਨੇ ਇਸ ਨੂੰ ਅਸਲੀ ਸਮਝ ਲਿਆ ਤੇ ਓਪਨ ਫਾਇਰ ਕਰਨ ਲੱਗੇ ਜਿਸ ਵਿੱਚ ਮਾਰਕੇਜ਼ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਉਸ ਦੇ ਮਕਾਨ ਮਾਲਕ ਦੇ ਫੋਨ ਕਰਨ ਪਿੱਛੋਂ ਉਸ ਦੇ ਘਰ ਵੈਲਫੇਅਰ ਚੈਕਿੰਗ ਕਰਨ ਲਈ ਪੁੱਜੀ ਸੀ। ਘਟਨਾ ਵੇਲੇ ਪੁਲਿਸ ਨਾਲ ਇੱਕ ਡਾਕਟਰ ਵੀ ਮੌਜੂਦ ਸੀ। ਮਾਰਕੇਜ਼ ਦੇ ਧਮਕੀ ਦੇਣ ਤੇ ਬੰਦੂਕ ਤਾਣਨ ਕਰਕੇ ਮਾਮਲਾ ਵਿਗੜ ਗਿਆ ਤੇ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਮਾਰਕੇਜ਼ ਕਿਸੇ ਦਿਮਾਗੀ ਬਿਮਾਰੀ ਨਾਲ ਪੀੜਤ ਸੀ। ਘਟਨਾ ਬਾਅਦ ਮਾਰਕੇਜ਼ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਪਿਸਤੌਲ ਨਾਲ ਉਹ ਉਨ੍ਹਾਂ ਨੂੰ ਡਰਾ ਰਹੀ ਸੀ, ਉਹ ਅਸਲ ਵਿੱਚ ਇੱਕ ਖਿਡੌਣਾ ਸੀ। ਇਹ ਸਾਰੀ ਘਟਨਾ ਕਨਫਿਊਜ਼ਨ ਵਿੱਚ ਵਾਪਰੀ। ਪੁਲਿਸ ਸਮਝ ਹੀ ਨਹੀਂ ਸਕੀ ਕਿ ਪਿਸਤੌਲ ਨਕਲੀ ਹੈ।