'ਆਪ' ਵਿਧਾਇਕਾਂ ਨੂੰ ਕੈਨੇਡਾ ਦੀ ਰਾਜਧਾਨੀ 'ਚ ਡੱਕਿਆ
ਏਬੀਪੀ ਸਾਂਝਾ | 22 Jul 2018 01:56 PM (IST)
ਟੋਰੰਟੋ: ਆਮ ਆਦਮੀ ਪਾਰਟੀ ਦੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਓਟਾਵਾ ਏਅਰਪੋਰਟ 'ਤੇ ਪੁੱਛਗਿੱਛ ਲਈ ਰੋਕਿਆ ਗਿਆ। ਹਾਲਾਂਕਿ, ਸਵਾਲ-ਜਵਾਬ ਤੋਂ ਬਾਅਦ ਦੋਵਾਂ ਨੂੰ ਜਾਣ ਦਿੱਤਾ ਗਿਆ। ਸੂਤਰਾਂ ਮੁਤਾਬਕ 'ਆਪ' ਦੇ ਰੂਪਨਗਰ (ਰੋਪੜ) ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਕੋਟਰਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਕੈਨੇਡਾਈ ਅਧਿਕਾਰੀਆਂ ਨੇ ਕੈਨੇਡਾ ਦੀ ਰਾਜਧਾਨੀ ਦੇ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਰੋਕਿਆ। ਥੋੜ੍ਹੀ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਜਾਣ ਦਿੱਤਾ ਗਿਆ। ਹਾਲਾਂਕਿ, ਦੋਵਾਂ ਵਿਧਾਇਕਾਂ ਨੂੰ ਕਿਉਂ ਰੋਕਿਆ ਗਿਆ, ਇਸ ਬਾਰੇ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਸੰਦੋਆ ਉੱਪਰ ਪਿਛਲੇ ਦਿਨੀਂ ਰੂਪਨਗਰ ਦੀ ਅਦਾਲਤ ਵਿੱਚ ਪੁਲਿਸ ਨੇ ਦੋਸ਼ ਪੱਤਰ ਦਾਇਰ ਕੀਤਾ ਹੈ। ਸੰਦੋਆ 'ਤੇ ਇੱਕ ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ 'ਮਾਈਨਿੰਗ ਰੱਫੜ' ਵਿੱਚ ਹੋਈ ਹੱਥੋਪਾਈ ਕਾਰਨ ਵੀ ਸੰਦੋਆ ਚਰਚਾ ਵਿੱਚ ਰਹੇ ਸਨ।