ਏ.ਬੀ.ਪੀ. ਸਾਂਝਾ ਦੀ ਇਨਵੈਸਟੀਗੇਸ਼ਨ-
ਅਮਨਦੀਪ ਦੀਕਸ਼ਿਤ
ਚੰਡੀਗੜ੍ਹ : ਦੋ, ਚਾਰ, ਪੰਜ ਜਾਂ ਦਸ ਨਹੀਂ, 18 ਵਲਾਇਤੀ ਸਮੱਗਲਰ ਪੰਜਾਬ 'ਚ ਚਿੱਟੇ ਦਾ ਕਾਲਾ ਕਾਰੋਬਾਰ ਕਰਦੇ ਸੀ।ਪੰਜਾਬ ਦੇ ਇੱਕ ਸਾਬਕਾ ਕੈਬਿਨਟ ਮੰਤਰੀ ਦੇ ਖਾਸਮਖਾਸ ਐਨਆਰਆਈ ਸੱਤਪ੍ਰੀਤ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਉਰਫ਼ ਪਿੰਦੀ ਸਣੇ ਇਨਫੋਰਸਮੈਂਟ ਡਾਇਰੈਕਟਰ ਨੇ ਕੈਨੇਡਾ, ਇੰਗਲੈਂਡ ਤੇ ਆਇਰਲੈਂਡ 'ਚ ਮਾਲੋਮਾਲ ਹੋਏ ਬੈਠੇ 18 ਸਮੱਗਲਰਾਂ ਦੀ ਜਾਇਦਾਦ ਤੇ ਬੈਂਕ ਖਾਤਿਆਂ ਦਾ ਹਿਸਾਬ ਮੰਗਿਆ ਹੈ।ਤਿੰਨਾਂ ਮੁਲਕਾਂ ਦੀ ਸਰਕਾਰ ਤੋਂ ਇਹ ਜਾਣਕਾਰੀ ਲੈ ਕੇ ਈਡੀ ਚਿੱਟੇ ਦੇ ਇਨ੍ਹਾਂ ਵਲਾਇਤੀ ਸਮੱਗਲਰਾਂ ਦੀ ਜਾਇਦਾਦ ਤੇ ਖਾਤੇ ਜ਼ਬਤ ਕਰਨਾ ਚਾਹੁੰਦੀ ਹੈ। ABP ਸਾਂਝਾ ਛੇ ਹਜ਼ਾਰ ਕਰੋੜ ਰੁਪਏ ਦੇ ਕੌਮਾਂਤਰੀ ਡਰੱਗ ਰੈਕੇਟ ਨਾਲ ਜੁੜੇ ਇਹਨਾਂ ਸਾਰੇ ਐਨਆਰਆਈ ਸਮੱਗਲਰਾਂ ਦੇ ਨਾਮ ਤੇ ਪਤਾ ਦੱਸੇਗਾ। ਆਖਰ ਕੈਨੇਡਾ, ਇੰਗਲੈਂਡ ਤੇ ਆਇਰਲੈਂਡ ਵਿੱਚ ਇਹ ਸਮਗਲਰ ਕਿੱਥੇ-ਕਿੱਥੇ ਰਹਿੰਦੇ ਨੇ, ਕਿਹੜਾ ਫੋਨ ਇਸਤੇਮਾਲ ਕਰਦੇ ਨੇ, ਡਰੱਗ ਮਨੀ ਨਾਲ ਕਿੱਥੇ-ਕਿੱਥੇ ਇਨ੍ਹਾਂ ਨੇ ਜਾਇਦਾਦ ਖਰੀਦੀ। ਇੱਕ-ਇੱਕ ਕਰਕੇ ਏਬੀਪੀ ਸਾਂਝਾ ਸਾਰੇ ਸਮੱਗਲਰਾਂ ਨੂੰ ਬੇਨਕਾਬ ਕਰੇਗਾ।ਸਾਡੀ ਪੜਤਾਲ ਵਿੱਚ ਪਤਾ ਲੱਗਾ ਕਿ ਈਡੀ ਨੇ ਮੁਹਾਲੀ ਦੀ ਸਪੈਸ਼ਲ ਕੋਰਟ ਵਿੱਚ ਇਨ੍ਹਾਂ ਵਿਦੇਸ਼ੀ ਸਮੱਗਲਰਾਂ ਦੀ ਜਾਇਦਾਦ ਤੇ ਪੈਸੇ ਨੂੰ ਲੈ ਕੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।
ਚਿੱਟੇ ਦੇ ਵਲਾਇਤੀ ਸਮੱਗਲਰ
1. ਕੈਨੇਡਾ ਦੇ ਐਡਮਿੰਟਨ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਕਰੀਬੀ ਸਤਪ੍ਰੀਤ ਸਿੰਘ ਸੱਤਾ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਨੇ। ਪੰਜਾਬ ਪੁਲਿਸ ਨੇ ਡ੍ਰੱਗਸ ਦੇ ਕੇਸ ਵਿੱਚ ਸੱਤੇ ਨੂੰ ਮੁਲਜ਼ਮ ਬਣਾਇਆ ਹੈ, ਪਰ ਉਸਦੇ ਐਨਆਰਆਈ ਹੋਣ ਕਰਕੇ ਈਡੀ ਨੇ ਕੈਨੇਡਾ ਦੀ ਸਰਕਾਰ ਤੋਂ ਉਸਦੇ ਬੈਂਕ ਖਾਤਿਆਂ ਤੇ ਜਾਇਦਾਦ ਦਾ ਪੂਰਾ ਵੇਰਵਾ ਦੇਣ ਲਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ। ਖਾਸ ਗੱਲ ਇਹ ਵੀ ਕਿ ਪੁਲਿਸ ਤੇ ਈ ਡੀ ਦੀ ਜਾਂਚ ਵਿੱਚ ਨਸ਼ਾ ਤਸਕਰੀ ਦੇ ਮੁਲਾਜ਼ਮ ਮਨਿੰਦਰ ਸਿੰਘ ਬਿੱਟੂ ਔਲਖ ਤੇ ਅੰਮ੍ਰਿਤਸਰ ਦੇ ਫਾਰਮਾਸਿਊਟੀਕਲ ਬਿਜਨਸਮੈਨ ਜਗਜੀਤ ਸਿੰਘ ਚਾਹਲ ਨੇ ਇੰਟੈਰੋਗੇਸ਼ਨ ਵਿੱਚ ਨਾ ਸਿਰਫ ਸੱਤੇ ਨੂੰ ਕੈਨੇਡਾ ਵਿੱਚ ਪੀਸੂਡੋਐਫੋਡਰੀਨ ਤੇ ਐਫੋਡਰੀਨ ਸਪਲਾਈ ਕਰਨ ਦੀ ਗੱਲ ਮੰਨੀ ਸੀ ਬਲਕਿ ਉਹਨਾਂ ਦੀ ਇਸ ਕਾਰੋਬਾਰੀ ਸਾਂਝ ਦਾ ਸਾਬਕਾ ਕੈਬਨਿਟ ਮੰਤਰੀ ਨੂੰ ਵੀ ਪਤਾ ਸੀ, ਇਹ ਖੁਲਾਸਾ ਵੀ ਕੀਤਾ ਸੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨਾਲ ਤਾਲਮੇਲ ਬਣਾ ਕੇ ਈ ਡੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਵਿੱਚ ਵਲਾਇਤੀ ਤਸਕਰਾਂ ਦੇ ਬੈਂਕ ਖਾਤੇ ਫਰੀਜ਼ ਕਰਾਉਣਾ ਚਾਹੁੰਦੀ ਹੈ ਤੇ ਜਾਇਦਾਦ ਨੂੰ ਜ਼ਬਤ ਕਰਨਾ ਚਾਹੁੰਦੀ ਹੈ। ਏਬੀਪੀ ਸਾਂਝਾ ਦੀ ਪੜਤਾਲ ਵਿੱਚ ਹੱਥ ਲੱਗੇ ਈਡੀ ਦੇ ਰਿਕਾਰਡ ਮੁਤਾਬਿਕ ਸਤਪ੍ਰੀਤ ਸੱਤਾ ਦੀ ਕੈਨੇਡਾ ਵਿੱਚ ਕਰੋੜਾਂ ਦੀ ਜਾਇਦਾਦ ਹੈ।
2. ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਦਿਓਲ ਉਰਫ ਪਿੰਦੀ ਵੀ ਸਤਪ੍ਰੀਤ ਸੱਤੇ ਤੇ ਸਾਬਕਾ ਕੈਬਿਨੇਟ ਮੰਤਰੀ ਦਾ ਬੇਲੀ ਸੀ। ਪਿੰਦੀ ਅੰਮ੍ਰਿਤਸਰ ਵਿੱਚ ਹੀ ਰੁਕਦਾ ਸੀ ਤੇ ਅਕਸਰ ਸੱਤੇ ਦੇ ਨਾਲ ਹੀ ਪੰਜਾਬ ਵਿੱਚ ਰਹਿੰਦਾ ਸੀ।ਬਿੱਟੂ ਔਲਖ ਤੇ ਜਗਜੀਤ ਚਾਹਲ ਨੇ ਪੁੱਛਗਿੱਛ ਵਿੱਚ ਹੀ ਪਿੰਦੀ ਦਾ ਨਾਮ ਲਿਆ ਸੀ ਪਰ ਇਸ ਤੋਂ ਪਹਿਲਾਂ ਕਿ ਪੰਜਾਬ ਪੁਲਿਸ ਦੇ ਹੱਥ ਉਹਦੇ ਗਲੇ ਤੱਕ ਪਹੁੰਚਦੇ ਉਹ ਕੈਨੇਡਾ ਉੱਡ ਗਿਆ ਸੀ। ਪੁਲਿਸ ਨੇ ਪਿੰਦੀ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ, ਇਸਦੇ ਨਾਲ ਹੀ ਈਡੀ ਨੇ ਪਿੰਦੀ ਦਾ ਅਪਰਾਧਿਕ ਪਿਛੋਕੜ ਵੀ ਮੰਗਿਆ ਹੈ।
3. ਅਨੂਪ ਸਿੰਘ ਕਾਹਲੋਂ ਜੋ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਨਿਵਾਸੀ ਹੈ ਪਰ ਅੱਜਕਲ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਹੇਠ ਪੰਜਾਬ ਦੀ ਜੇਲ ਵਿੱਚ ਹੈ। ਪੰਜਾਬ ਪੁਲਿਸ ਨੇ ਕਾਹਲੋਂ ਨੂੰ 16.540 ਕਿੱਲੋ ਹੈਰੋਇਨ, 9040 ਕੈਨੇਡੀਅਨ ਡਾਲਰ ਤੇ 8.94 ਲੱਖ ਭਾਰਤੀ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਾਹਲੋਂ ਦੀ ਜਾਇਦਾਦ ਸਮੇਤ ਕੁੱਲ ਨਕਦੀ ਬਰਾਮਦਗੀ 82. 78 ਕਰੋੜ ਦੀ ਕੀਤੀ। ਈਡੀ ਨੇ ਅਨੂਪ ਕਾਹਲੋਂ ਦੀਆਂ ਕੈਨੇਡਾ ਵਿੱਚ ਵੱਖ ਵੱਖ ਥਾਵਾਂ 'ਤੇ ਛੇ ਜਾਇਦਾਦਾਂ ਸਮੇਤ 9 ਬੈਂਕ ਖਾਤਿਆਂ ਦਾ ਵੇਰਵਾ ਦੇ ਕੇ ਜਾਣਕਾਰੀ ਮੰਗੀ। ਈਡੀ ਨੇ ਇਨਕਮ ਟੈਕਸ ਤੇ ਅਪਰਾਧਿਕ ਪਿਛੋਕੜ ਦਾ ਰਿਕਾਰਡ ਵੀ ਮੰਗਿਆ। ABP Sanjha ਨੂੰ ਪੜਤਾਲ ਵਿੱਚ ਹੱਥ ਲਗੇ ਈਡੀ ਦੇ ਰਿਕਾਰਡ ਮੁਤਾਬਿਕ ਸਤਪ੍ਰੀਤ ਸੱਤਾ ਦੀ ਕੈਨੇਡਾ ਵਿੱਚ ਕਰੋੜਾਂ ਦੀ ਜਾਇਦਾਦ ਹੈ। ਏਬੀਪੀ ਸਾਂਝਾ ਤੁਹਾਨੂੰ NRI ਨਸ਼ਾ ਤਸਕਰ ਅਨੂਪ ਸਿੰਘ ਕਾਹਲੋਂ ਦੀ ਜਾਇਦਾਦ ਦਾ ਪੂਰਾ ਵੇਰਵਾ ਦੇ ਰਿਹਾ ਹੈ।
House No- 8285 , 109 -B street Delta Bc ਕੈਨੇਡਾ
House No 11865 , 82 Ave. Delta BC V4C 2C6
House No 11331 , 82 Ave. Delta BC V4C 2B8
House No 11642 , 82 Ave. Delta BC V4C 2C4
House No 11847 , 81 A Ave. Delta BC V4C 7Y8
House No 7531, Market crossing Burnaby, BC V5J 0A3
ਇਹ ਤਾਂ ਐਨਆਰਆਈ ਨਸ਼ਾ ਤਸਕਰ ਕਾਹਲੋਂ ਦੀ ਪ੍ਰਾਪਰਟੀ ਦਾ ਵੇਰਵਾ, ਹੁਣ ਏਬੀਪੀ ਸਾਂਝਾ ਤੁਹਾਨੂੰ ਇਨਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦਿੰਦਾ ਹੈ ਜੋ ਸਾਡੇ ਹੱਥ ਲੱਗੀ ਹੈ।
CIBC Bank, ਵੈਨਕੂਵਰ
Canada Trust Bank, ਵੈਨਕੂਵਰ
Van City Bank
Coast Capital savings account No - 1813071 Newton
account no. 01100081307....coast capital savings credit union, 8450 120th street delta
Account No- 6480777 Tronto Dominion Bank.
Account No- 5144142 Royal bank of canada, 9490 120th street surrey.
Account no- 71813071 coast capital savings credit union
ਈਡੀ ਨੇ ਅਨੂਪ ਦੀ ਪਤਨੀ ਰਣਜੀਤ ਕੌਰ ਕਾਹਲੋਂ ਦਾ ਵੀ ਸਾਰਾ ਰਿਕਾਰਡ ਕੈਨੇਡਾ ਦੀ ਸਰਕਾਰ ਤੋਂ ਮੰਗਿਆ।
4. ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲਾ ਮਨਪ੍ਰੀਤ ਸਿੰਘ ਗਿੱਲ ਉਲਫ ਮਨੀ ਗਿੱਲ ਜੋ ਅੱਜਕਲ ਭੋਲੇ ਨਾਲ ਨਾਭਾ ਜੇਲ ਵਿੱਚ ਬੰਦ ਹੈ। ਮਨੀ ਤੋਂ ਗ੍ਰਿਫਤਾਰੀ ਦੌਰਾਨ 1 ਕਿਲੋ ਹੈਰੋਇਨ, 20 ਕਿੱਲੋ ਨਸ਼ੀਲਾ ਪਾਊਡਰ ਸਮੇਤ 1 ਕਰੋੜ ਰੁਪਏ ਬਰਾਮਦ ਕੀਤਾ ਗਿਆ ਸੀ। ਈਡੀ ਨੇ ਮਨੀ ਗਿੱਲ ਤੇ ਉਸਦੇ ਪਰਿਵਾਰ ਦੇ ਸਾਰੇ ਬੈਂਕ ਖਾਤੇ, ਕੈਨੇਡਾ ਵਿੱਚ ਅਲੱਗ-ਅਲੱਗ 4 ਜਗ੍ਹਾ ਜਾਇਦਾਦ, ਇਨਕਮ ਟੈਕਸ ਤੇ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਮੰਗੀ ਹੈ।
ਏਬੀਪੀ ਸਾਂਝਾ ਤੁਹਾਨੂੰ NRI ਨਸ਼ਾ ਤਸਕਰ ਮਨਪ੍ਰੀਤ ਸਿੰਘ ਗਿੱਲ ਦੀ ਜਾਇਦਾਦ ਦਾ ਪੂਰਾ ਵੇਰਵਾ ਦੇ ਰਿਹਾ ਹੈ।
house no 1920, ashmont street, ottawa, canada
House No- 208 15240 HWY 10 Surrey BC, V3S 5K7 canada
11780 ridge crest drive delta BC V4E 3AS
Apartment in marine parade drive, ontario, toronto
ਮਨੀ ਗਿੱਲ ਦੇ ਪਿਤਾ ਦਲਜੀਤ ਸਿੰਘ ਗਿੱਲ ਦਾ ਨਾਮ ਵੀ ਲਿਸਟ ਵਿੱਚ ਹੈ।
5. ਸੁਖਰਾਜ ਸਿੰਘ ਕੰਗ ਉਰਫ ਰਾਜਾ ਜੋ ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਹਨ, ਅੱਜਕਲ ਨਾਭਾ ਜੇਲ ਵਿੱਚ ਭੋਲੇ ਦੇ ਨਾਲ ਬੰਦ ਹਨ। ਪੰਜਾਬ ਪੁਲਿਸ ਦੀ ਤਫਤੀਸ਼ ਮੁਤਾਬਕ ਰਾਜੇ ਨੇ ਕਬੂਲ ਕੀਤਾ ਕਿ ਉਸਨੇ ਭੋਲੇ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ 5 ਕਰੋੜ ਰੁਪਏ ਭਾਰਤ ਭੇਜੇ ਸਨ। ਰਾਜੇ ਦੇ ਕੈਨੇਡਾ ਵਿੱਚ ਤਿੰਨ ਘਰਾਂ ਤੇ ਤਿੰਨ ਬੈਂਕ ਖਾਤਿਆਂ ਦਾ ਵੇਰਵਾ ਸਾਡੇ ਕੋਲ ਮੌਜੂਦ ਹੈ।
ਏਬੀਪੀ ਸਾਂਝਾ ਤੁਹਾਨੂੰ NRI ਨਸ਼ਾ ਤਸਕਰ ਸੁਖਰਾਜ ਸਿੰਘ ਕੰਗ ਦੀ ਜਾਇਦਾਦ ਦਾ ਪੂਰਾ ਵੇਰਵਾ ਦੇ ਰਿਹਾ ਹੈ।
house no- 15790, 157th street surrey
146th street 80th avenue, BC
house no- 9285, 160-a street surrey BC
Bank ac
canada trust bank, 136, 104 avenue surrey BC
capital one bank, guild ford mall surrey
ICBE Bank, 152th street, 104 A avenue surrey.
6. ਬ੍ਰੈਂਪਟਨ ਵਿੱਚ ਰਹਿਣ ਵਾਲੇ ਨਿਰੰਕਾਰ ਸਿੰਘ ਢਿੱਲੋਂ ਉਲਫ ਨੌਰੰਗ ਸਿੰਘ ਨੂੰ ਪੰਜਾਬ 'ਚ 19 ਅਕਤੂਬਰ 2013 ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਈਡੀ ਨੇ 2007 ਤੋਂ 2014 ਤੱਕ ਦਾ ਸਾਰਾ ਰਿਕਾਰਡ ਕੈਨੇਡਾ ਦੀ ਸਰਕਾਰ ਤੋਂ ਮੰਗਿਆ ਹੈ।
7. ਲਹਿੰਬਰ ਸਿੰਘ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ, ਇਸਨੂੰ ਪੰਜਾਬ ਵਿੱਚ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ 31 ਅਗਸਤ 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
8. ਰਣਜੀਤ ਸਿੰਘ ਔਜਲਾ ਉਰਫ ਦਾਰਾ ਸਿੰਘ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਲਹਿੰਬਰ ਦੇ ਨਾਲ ਇਸਨੂੰ ਵੀ ਨਸ਼ਾ ਤਸਕਰੀ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।
ਏਬੀਪੀ ਸਾਂਝਾ ਤੁਹਾਨੂੰ NRI ਰਣਜੀਤ ਸਿੰਘ ਔਜਲਾ ਦੀ ਜਾਇਦਾਦ ਦਾ ਪੂਰਾ ਵੇਰਵਾ ਦੇ ਰਿਹਾ ਹੈ।
11480 VIRD road richmond BC
11811 old field ave. richmond BC
9. ਅਮਰਜੀਤ ਸਿੰਘ ਕੂਨਰ ਵੈਨਕੂਵਰ ਦਾ ਨਿਵਾਸੀ 31 ਅਗਸਤ 2013 ਨੂੰ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਅਮਰਜੀਤ ਸਿੰਘ ਕੂਨਰ ਦੇ ਦੋ ਘਰਾਂ ਤੇ ਤਿੰਨ ਬੈਂਕ ਖਾਤਿਆਂ ਦਾ ਵੇਰਵਾ ਏਬੀਪੀ ਸਾਂਝਾ ਕੋਲ ਹੈ।
house no- 14343, 7A ave, surrey BC
House no- 11919/86 ave. delta surrey
Account no- 413583 and 100000259135, Khalsa credit union 137th street surrey
Account of triple B trucking limited with canadian western bank 120th street, Surrey
10. ਪ੍ਰਮੋਦ ਸ਼ਰਮਾ ਉਰਫ ਟੋਨੀ ਦੇ ਕੈਨੇਡਾ ਵਿੱਚ ਪੰਜ ਵੱਖ ਵੱਖ ਥਾਵਾਂ 'ਤੇ ਘਰ ਨੇ, 3 ਸਤੰਬਰ 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪ੍ਰਮੋਦ ਸ਼ਰਮਾ ਦੇ ਤਿੰਨ ਘਰਾਂ ਤੇ 4 ਖਾਤਿਆਂ ਦਾ ਵੇਰਵਾ ਸਾਡੇ ਕੋਲ ਹੈ।
House no- 218, wilkinson road, unit-3 brampton
House no- 1070 kamato road, units 2-6 Mississauga
House no- 1110 kamato road, units Mississauga
House no- 10700 Kamato RD units, 1-2, Mississauga
House no- 12-3640, western road, toronto..
Account No- 5281522, 529248 and 7328914 Toronto dominion bank, Mississauga
Account No- 1016476 and 4002689 royal bank canada brampton
11. ਸਰੀ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਧਾਲੀਵਾਲ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
12. ਦਵਿੰਦਰ ਸਿੰਘ ਨਿਰਵਾਲ ਬ੍ਰੈਂਪਟਨ ਦਾ ਵਸਨੀਕ ਹੈ, ਤੇ ਨਸ਼ਾ ਤਸਕਰੀ ਦੇ ਇਲਜ਼ਾਮ 'ਚ ਪੁਲਿਸ ਨੇ ਨਿਰਵਾਲ ਦੇ ਖਿਲਾਫ ਚਾਰਜਸ਼ੀਟ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤੀ ਸੀ।
13. ਦੇਵਿੰਦਰ ਦਾ ਪੁੱਤਰ ਰੋਇ ਬਹਾਦੁਰ ਨਿਰਵਾਲ ਵੀ ਈਡੀ ਲਿਸਟ ਵਿੱਚ ਸ਼ਾਮਲ ਹੈ।
14. ਉਨਟਾਰੀਓ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਜੋ ਕਿ ਬਹੁ ਕਰੋੜੀ ਨਸ਼ਾ ਤਸਕਰੀ ਦੌਰਾਨ ਬਨੂੜ ਥਾਣੇ ਵਿੱਚ ਦਰਜ ਹੋਏ ਮਾਮਲੇ ਵਿੱਚ ਮੁਲਜ਼ਮ ਹਨ।