ਐਂਟਵਰਪ ਸ਼ਹਿਰ ਨੂੰ ਹੀਰਿਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਏਬੀਪੀ ਨਿਊਜ਼ ਨੀਰਵ ਮੋਦੀ ਦੇ ਦਫ਼ਤਰ ਵੀ ਪੁਜਿਆ ਪਰ ਨੀਰਵ ਉੱਥੇ ਨਹੀਂ ਮਿਲਿਆ ਅਤੇ ਉਸ ਦੇ ਮੁਲਾਜ਼ਮਾਂ ਨੇ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਪੱਤਰਕਾਰ ਪੂਨਮ ਜੋਸ਼ੀ ਨੇ ਐਂਟਵਰਪ ਸ਼ਹਿਰ ਦੇ ਹੀਰਾ ਕਾਰੋਬਾਰੀਆਂ ਤੋਂ ਪੁੱਛਿਆ ਕਿ ਇਸ ਘੁਟਾਲੇ ਦਾ ਅਸਰ ਨੀਰਵ ਦੇ ਬਿਜ਼ਨੈਸ 'ਤੇ ਕਿੰਨਾ ਕੁ ਪਵੇਗਾ? ਇਸ 'ਤੇ ਭਾਰਤੀ ਮੂਲ ਦੇ ਹੀਰਾ ਵਪਾਰੀ ਜੈਏਸ਼ ਮਹਿਤਾ ਦਾ ਕਹਿਣਾ ਹੈ ਕਿ ਨੀਰਵ ਮੋਦੀ ਦੇ ਇਸ ਘੁਟਲਾ ਨਾਲ ਉਨਾਂ ਦੇ ਵਪਾਰ 'ਤੇ ਕੋਈ ਫਰਕ ਨਹੀਂ ਪਵੇਗਾ।
ਹੀਰਾ ਵਪਾਰੀ ਜੁਮਿਤ ਮਹਿਤਾ ਨੇ ਕਿਹਾ ਕਿ ਨੀਰਵ ਮੋਦੀ ਦੇ ਇਸ ਬੈਂਕਿੰਗ ਘਪਲੇ ਤੋਂ ਬਾਅਦ ਬੈਲਜ਼ੀਅਮ ਵਿੱਚ ਉਸ ਲਈ ਕਾਨੂੰਨ ਸਖ਼ਤ ਹੋ ਜਾਣਗੇ। ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।