ਨਵੀਂ ਦਿੱਲੀ-13 ਰੂਸੀ ਨਾਗਰਿਕਾਂ ਅਤੇ ਤਿੰਨ ਰੂਸੀ ਕੰਪਨੀਆਂ 'ਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਆਸਾਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ ਹੈ।
ਇਹ ਦੋਸ਼ ਅਮਰੀਕਾ ਦੇ ਮੁਦਈ ਪੱਖ ਦੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੇ ਦਫ਼ਤਰ ਨੇ ਲਾਇਆ ਹੈ। ਇਸ ਦਾ ਕਹਿਣਾ ਕਿ ਰੂਸੀ ਨਾਗਰਿਕਾਂ ਨੇ ਤਿੱਖੇ ਚੋਣ ਮੁਕਾਬਲੇ ਦੌਰਾਨ ਰਾਜਨੀਤਕ ਰਾਇ ਨੂੰ ਲੀਹ ਤੋਂ ਲਾਹੁਣ ਲਈ ਇੰਟਰਨੈੱਟ 'ਤੇ ਜਾਲ੍ਹੀ ਬਿਆਨ ਪਾਏ, ਆਪਣੇ ਆਪ ਨੂੰ ਅਮਰੀਕੀ ਰਾਜਸੀ ਕਾਰਕੁਨਾਂ ਵਜੋਂ ਆਨਲਾਈਨ ਪੇਸ਼ ਕੀਤਾ ਅਤੇ ਜਾਲ੍ਹੀਸਾਜੀ ਨਾਲ ਇਸ਼ਤਿਹਾਰਾਂ ਦੀ ਖਰੀਦ ਕੀਤੀ।
ਇਹ ਦੋਸ਼ ਵੀ ਅਮਰੀਕੀ ਖੁਫ਼ੀਆ ਏਜੰਸੀ ਦੇ ਮੁਲਾਂਕਣ ਦੇ ਨਾਲ ਮੇਲ ਖਾਂਦੇ ਹਨ ਜਿਸ ਨੇ ਚੋਣਾਂ ਤੋਂ ਕੁਝ ਮਹੀਨੇ ਬਾਅਦ ਹੀ ਕਿਹਾ ਸੀ ਕਿ ਰੂਸੀ ਸਰਕਾਰ ਨੇ ਟਰੰਪ ਦੀ ਤਰਫੋਂ ਚੋਣਾਂ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ।