ਮੈਲਬੌਰਨ-ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ 50 ਡਾਲਰ ਦਾ ਨਵੇਂ ਨੋਟ ਦਾ ਡਿਜ਼ਾਈਨ ਜਾਰੀ ਕਰ ਦਿੱਤਾ ਹੈ ਅਤੇ ਇਹ ਅਕਤੂਬਰ ਤੱਕ ਬਾਜ਼ਾਰ 'ਚ ਆ ਜਾਵੇਗਾ। ਇਸ ਨਵੇਂ ਨੋਟ 'ਚ ਸੁਰੱਖਿਆ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਹਨ ਅਤੇ ਜੋ ਲੋਕ ਨੇਤਰਹੀਣ ਹਨ, ਉਹ ਵੀ ਇਸ ਦੀ ਪਛਾਣ ਕਰ ਸਕਦੇ ਹਨ।
ਮੌਜੂਦਾ ਨੋਟ 'ਚ ਪੀਲਾ ਰੰਗ ਹੈ, ਉਸ ਨੂੰ ਨਹੀਂ ਬਦਲਿਆ ਅਤੇ ਨਾ ਹੀ ਡੇਵਿਡ ਓਨਾਈਪਨ ਦੀ ਤਸਵੀਰ ਬਦਲੀ ਗਈ ਹੈ। ਗਵਰਨਰ ਰਿਜ਼ਰਵ ਬੈਂਕ ਨੇ ਦੱਸਿਆ ਕਿ ਨਵੇਂ ਨੋਟ 'ਚ ਅੱਧ 'ਚੋਂ ਤਬਦੀਲੀ ਕੀਤੀ ਗਈ ਹੈ, ਜੋ ਉਸ ਦੀ ਸੁਰੱਖਿਆ ਲਈ ਜ਼ਰੂਰੀ ਸੀ। ਪਿਛਲੇ ਸਾਲ ਵੀ 5 ਤੇ 10 ਡਾਲਰ ਦੇ ਨੋਟ ਬਦਲੇ ਗਏ ਸਨ।



ਉਸ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਲੋਕ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ। ਰਿਜ਼ਰਵ ਬੈਂਕ ਦੁਕਾਨਦਾਰਾਂ ਅਤੇ ਨੋਟ ਪੜ੍ਹਨ ਵਾਲੀਆਂ ਮਸ਼ੀਨਾਂ ਵਾਲਿਆਂ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਇਸ ਤਬਦੀਲੀ ਕਾਰਨ ਉਹੋ ਜਿਹੀਆਂ ਹੀ ਏ. ਟੀ. ਐਮ. ਮਸ਼ੀਨਾਂ ਬਣਾਈਆਂ ਜਾ ਸਕਣ।
ਉਸ ਨੇ ਆਖਿਆ ਕਿ ਇਸ ਦੇ ਆਉਣ ਨਾਲ ਪੁਰਾਣੇ ਨੋਟਾਂ 'ਤੇ ਕੋਈ ਅਸਰ ਨਹੀਂ ਪਵੇਗਾ। ਅਗਲੇ ਵਰ੍ਹੇ 20 ਡਾਲਰ ਦਾ ਨੋਟ ਵੀ ਜਾਰੀ ਹੋਣ ਦੀ ਸੰਭਾਵਨਾ ਹੈ।