ਸਾਬਕਾ ਮਾਡਲ ਵੱਲੋਂ ਟਰੰਪ ਨਾਲ 'ਰਿਸ਼ਤੇ' ਦਾ ਦਾਅਵਾ
ਏਬੀਪੀ ਸਾਂਝਾ | 17 Feb 2018 12:13 PM (IST)
ਚੰਡੀਗੜ੍ਹ: ਮਸ਼ਹੂਰ ਮੈਗ਼ਜ਼ੀਨ ਪਲੇਅਬੁਆਏ ਦੀ ਮਾਡਲ ਰਹਿ ਚੁੱਕੀ ਕੇਰੇਨ ਮੈਕਦੁਗਾਲ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਿਸ਼ਤੇ ਵਿੱਚ ਰਹਿਣ ਦਾ ਦਾਅਵਾ ਕੀਤਾ ਹੈ। ਸਾਬਕਾ ਮਾਡਲ ਮੁਤਾਬਕ 2006 ਵਿੱਚ ਟਰੰਪ ਨੇ ਉਸ ਨਾਲ ਨੌਂ ਮਹੀਨੇ ਲੰਮਾ 'ਪਰਾ ਵਿਆਹਕ ਸਬੰਧ' ਯਾਨੀ ਐਕਸਟ੍ਰਾ ਮੈਰੀਟਲ ਅਫੇਅਰ ਰੱਖਿਆ ਸੀ। ਕੇਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਟਰੰਪ ਨੇ ਉਸ ਨੂੰ ਪਹਿਲੀ ਵਾਰ ਹਮਬਿਸਤਰ ਹੋਣ ਬਦਲੇ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ ਸੀ। ਇਸ ਰਿਸ਼ਤੇ ਬਾਰੇ ਪਹਿਲੀ ਵਾਰ ਨਵੰਬਰ 2016 ਵਿੱਚ ਵਾਲ ਸਟ੍ਰੀਟ ਜਨਰਲ ਨੇ ਖੁਲਾਸਾ ਕੀਤਾ ਸੀ, ਪਰ ਉਦੋਂ ਕੇਰੇਨ ਨੇ ਇਸ ਬਾਰੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ।