Afghanistan Crisis: ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਪੂਰੀ ਤਰ੍ਹਾ ਕੱਢੇ ਜਾਣ ਮਗਰੋਂ ਆਪਣੇ ਸੰਬੋਧਨ ‘ਚ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਫੌਜ ਵਾਪਸੀ ਦੇ ਫੈਸਲੇ ਨੂੰ ਉਨ੍ਹਾਂ ਪੂਰੀ ਤਰ੍ਹਾ ਸਹੀ ਠਹਿਰਾਇਆ। ਉਨ੍ਹਾਂ ਦੇਸ਼ ਦੀ ਮਿਲਟਰੀ ਦੀ ਤਾਰੀਫ ਕੀਤੀ।


ਜੋ ਬਾਇਡਨ ਨੇ ਕਿਹਾ, ‘ਮੈਂ ਉਨ੍ਹਾਂ ਲੋਕਾਂ ਨੂੰ ਸਪਸ਼ਟ ਰੂਪ ਤੋਂ ਕਹਿਣਆ ਚਾਹਾਂਗਾ ਕਿ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਜਾਂ ਜੋ ਸਾਡੇ ਸਹਿਯੋਗੀਆਂ ਖਿਲਾਫ ਅੱਤਵਾਦ ‘ਚ ਲੁਪਤ ਹਨ, ਯੂਨਾਇਟਡ ਸਟੇਟ ਅਮਰੀਕਾ ਕਦੇ ਆਰਾਮ ਨਹੀਂ ਕਰੇਗਾ। ਅਸੀਂ ਮਾਫ ਨਹੀਂ ਕਰਾਂਗੇ। ਭੁੱਲਾਂਗੇ ਨਹੀਂ, ਅਸੀਂ ਆਪਣਾ ਸ਼ਿਕਾਰ ਕਰਾਂਗੇ ਤੇ ਤੁਸੀਂ ਕੀਮਤ ਚੁਕਾਓਗੇ।’


ਜੋ ਬਾਇਡਨ ਨੇ ਕਿਹਾ ਕਿ ਇਸ ਨਿਕਾਸੀ ਦੀ ਸਫਲਤਾ ਸਾਡੀ ਫੌਜ ਦੀ ਬਹਾਦਰੀ ਕਾਰਨ ਹੈ। ਯੁੱਧ ਦੇ ਮਿਸ਼ਨ ਨਹੀਂ ਬਲਕਿ ਦਯਾ ਦੇ ਮਿਸ਼ਨ ‘ਚ ਉਨ੍ਹਾਂ ਦੂਜਿਆਂ ਦੀ ਸੇਵਾ ਲਈ ਆਪਣੀ ਜਾਨ ਜ਼ੋਖਿਮ ‘ਚ ਪਾਈ। ਇਤਿਹਾਸ ‘ਚ ਕਦੇ ਕਿਸੇ ਦੇਸ਼ ਨੇ ਅਜਿਹਾ ਨਹੀਂ ਕੀਤਾ, ਸਿਰਫ ਅਮਰੀਕਾ ਨੇ ਇਹ ਕੀਤਾ।


ਜੋ ਬਾਇਡਨ ਨੇ ਕਿਹਾ ਕਿ ਅਫਗਾਨਿਸਤਾਨ ‘ਚ ਅਮਰੀਕੀ ਫੌਜ ਮੌਜੂਦਗੀ ਨੂੰ ਸਮਾਪਤ ਕਰਨ ਦਾ ਫੈਸਲਾ ਲੋਕਾਂ, ਫੌਜੀ ਸਲਾਹਕਾਰਾਂ, ਸੇਵਾ ਮੁਖੀਆਂ ਤੇ ਕਮਾਂਡਰਸ ਦੀ ਸਰਵਸੰਮਤੀ ਸਿਫਾਰਸ਼ ‘ਤੇ ਆਧਾਰਤ ਸੀ, ਉਨ੍ਹਾਂ ਕਿਹਾ, ‘ਮੈਂ ਫੈਸਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਇਹ ਜਲਦੀ ਸ਼ੁਰੂ ਕਰ ਦੇਣਾ ਚਾਹੀਦਾ ਸੀ। ਮੈਂ ਅਸਹਿਮਤ ਹਾਂ, ਜੇਕਰ ਇਹ ਪਹਿਲਾਂ ਹੁੰਦਾ ਤਾ ਇਹ ਹੜਬੜੀ ਜਾਂ ਜੰਗ ਵੱਲ ਲੈ ਜਾਂਦਾ।’