ਨਵੀਂ ਦਿੱਲੀ: ਅਫਰੀਕਾ ਦੇ ਦੇਸ਼ ਕੀਨੀਆ ਵਿੱਚ ਇੱਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਆਪਣੀ ਪਤਨੀ ਦੇ ਸਰੀਰ ਦੇ ਪ੍ਰਾਈਵੇਟ ਹਿੱਸੇ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਔਰਤ ਪਿਸ਼ਾਬ ਕਰਨ ਵਿੱਚ ਅਸਮਰੱਥ ਹੋਣ ਕਾਰਨ ਦਰਦ ਨਾਲ ਤੜਪ ਰਹੀ ਸੀ। ਇਸ ਦੌਰਾਨ ਗੁਆਂਢੀਆਂ ਨੇ ਉਸ ਨੂੰ ਬਚਾਇਆ। ਫਿਲਹਾਲ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਲਜ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਕੀਨੀਆ ਪੁਲਿਸ ਮੁਤਾਬਕ, 36 ਸਾਲਾ ਡੈਨਿਸ ਮੁਮੋ ਮਾਨਸਿਕ ਤੌਰ 'ਤੇ ਬਿਮਾਰ ਹੈ। ਉਸ ਨੇ ਆਪਣੀ ਪਤਨੀ ਦੇ ਮੋਬਾਈਲ ਵਿੱਚ ਕੁਝ ਮੈਸਿਜ ਤੇ ਤਸਵੀਰਾਂ ਵੇਖੀਆਂ। ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਕੀਨੀਆ ਦੇ ਇੱਕ ਛੋਟੇ ਜਿਹੇ ਪਿੰਡ ਕਿੱਟੂਈ ਦਾ ਰਹਿਣ ਵਾਲਾ ਮੁਮੋ ਮਜ਼ਦੂਰੀ ਕਰਦਾ ਹੈ। ਉਹ ਅਕਸਰ ਕੰਮ ਦੇ ਸਿਲਸਿਲੇ ਵਿੱਚ ਘਰ ਤੋਂ ਦੂਰ ਰਹਿੰਦਾ ਸੀ। ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਗੈਰਹਾਜ਼ਰੀ ਵਿੱਚ ਉਸ ਦੀ ਪਤਨੀ ਦੂਸਰੇ ਆਦਮੀਆਂ ਨੂੰ ਘਰ ਬੁਲਾਉਂਦੀ ਹੈ।
ਮੁਮੋ ਨੇ ਆਪਣੀ ਪਤਨੀ ਨੂੰ ਬੰਨ੍ਹਿਆ ਤੇ ਉਸਦੇ ਨਿੱਜੀ ਹਿੱਸੇ ਨੂੰ ਸੁਪਰਗਲੂ ਗੂੰਦ ਨਾਲ ਸੀਲ ਕਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਰਿਪੋਰਟ ਮੁਤਾਬਕ ਜਦੋਂ ਇੱਕ ਗੁਆਂਢੀ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਪੁਲਿਸ ਹਿਰਾਸਤ ਵਿੱਚ, ਮੁਲਜ਼ਮ ਨੇ ਆਪਣੇ ਗੁਨਾਹ ਦਾ ਇਕਰਾਰ ਕੀਤਾ ਹੈ।

ਪੁਲਿਸ ਨੇ ਮੁਮੋ ਉੱਤੇ ਘਰੇਲੂ ਹਿੰਸਾ ਦਾ ਕੇਸ ਦਰਜ ਕੀਤਾ ਹੈ। ਔਰਤ ਦੇ ਨਿੱਜੀ ਹਿੱਸੇ ਤੇ ਕਾਫੀ ਨੁਕਸਾਨ ਹੋਇਆ ਹੈ। ਇਲਾਜ਼ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਦੇ ਬਾਂਝ ਹੋਣ ਦਾ ਖਤਰਾ ਹੈ। ਹਾਲਾਂਕਿ, ਮੁਲਜ਼ਮ ਪਤੀ ਦੇ ਵਕੀਲ ਨੇ ਔਰਤ 'ਤੇ ਵਿਭਚਾਰ ਦਾ ਦੋਸ਼ ਲਗਾਉਂਦੇ ਹੋਏ ਵਿੱਤੀ ਸਜ਼ਾ ਦੀ ਮੰਗ ਕੀਤੀ ਹੈ।