Viral Video: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਸਟੇਜ 'ਤੇ ਠੋਕਰ ਖਾ ਕੇ ਡਿੱਗਣ ਤੋਂ ਇਕ ਘੰਟੇ ਬਾਅਦ ਇਕ ਹੋਰ ਹਾਦਸੇ ਦਾ ਸ਼ਿਕਾਰ ਹੋ ਗਏ। ਜਹਾਜ਼ ਤੋਂ ਉਤਰਦੇ ਸਮੇਂ ਉਨ੍ਹਾਂ ਦਾ ਸਿਰ ਦਰਵਾਜ਼ੇ ਨਾਲ ਟਕਰਾ ਗਿਆ। ਹਾਲਾਂਕਿ ਦਰਵਾਜੇ ਨਾਲ ਸਿਰ ਵੱਜਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਲੋਕ ਉਨ੍ਹਾਂ ਦੀ ਸਿਹਤ ਅਤੇ ਵਧਦੀ ਉਮਰ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।


ਅਮਰੀਕੀ ਰਾਸ਼ਟਰਪਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਘਟਨਾ ਨੂੰ ਵ੍ਹਾਈਟ ਹਾਊਸ ਦੇ ਸਾਊਥ ਲੋਨ 'ਚ ਬਿਡੇਨ ਦਾ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨੇ ਲਾਈਵ ਦੇਖਿਆ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਹੈਲੀਕਾਪਟਰ ਤੋਂ ਉਤਰ ਰਹੇ ਸਨ। ਹਾਲਾਂਕਿ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਹਾਦਸੇ 'ਚ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਆਰਾਮ ਨਾਲ ਜਹਾਜ਼ ਤੋਂ ਉਤਰ ਰਹੇ ਹਨ।




ਇਹ ਵੀ ਪੜ੍ਹੋ: Odisha Train Accident: 'ਫੁੱਲ ਸਪੀਡ ਨਾਲ ਆ ਰਹੀ ਸੀ ਕੋਰੋਮੰਡਲ ਐਕਸਪ੍ਰੈਸ ਤੇ ਫਿਰ...' ਰੇਲਵੇ ਨੇ ਦੱਸਿਆ ਕਿਵੇਂ ਵਾਪਰਿਆ ਓਡੀਸ਼ਾ ਰੇਲ ਹਾਦਸਾ, ਜਾਣੋ ਕਿੰਨੇ ਯਾਤਰੀ ਸਨ ਸਵਾਰ


ਬਿਡੇਨ ਨੇ ਪੱਤਰਕਾਰਾਂ ਨੂੰ ਕੀਤੀ ਖ਼ਾਸ ਅਪੀਲ


ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਟੇਜ 'ਤੇ ਰੱਖੇ ਰੇਤ ਦੇ ਥੈਲੇ ਕਾਰਨ ਉਨ੍ਹਾਂ ਦਾ ਬੈਲੇਂਸ ਵਿਗੜ ਗਿਆ ਸੀ। ਇਸ ਵਿਸ਼ੇ 'ਤੇ ਕੋਈ ਸਵਾਲ ਨਾ ਕਰੋ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਘੰਟਿਆਂ ਪਹਿਲਾਂ ਵੀਰਵਾਰ ਨੂੰ ਬਿਡੇਨ ਅਮਰੀਕੀ ਏਅਰ ਫੋਰਸ ਅਕੈਡਮੀ ਦੇ ਗ੍ਰੈਜੂਏਸ਼ਨ ਸਮਾਰੋਹ 'ਚ ਸ਼ਾਮਲ ਹੋਣ ਲਈ ਕੋਲੋਰਾਡੋ ਪਹੁੰਚੇ ਸਨ। ਉੱਥੇ ਉਹ ਸਟੇਜ ‘ਤੇ ਬੈਲੰਸ ਵਿਗੜਨ ਕਰਕੇ ਡਿੱਗ ਗਏ। ਘਟਨਾ ਬਾਰੇ ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਬਿਲਕੁਲ ਠੀਕ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ।


ਸਟੇਜ ‘ਤੇ ਡਿੱਗਣ ਦਾ ਵੀਡੀਓ ਹੋਇਆ ਵਾਇਰਲ


ਬਿਡੇਨ ਦੇ ਸਟੇਜ 'ਤੇ ਡਿੱਗਣ ਵਾਲੇ ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬਿਡੇਨ ਦੇ ਕੋਲ ਖੜ੍ਹੇ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਕਿਵੇਂ ਸੰਭਾਲਿਆ ਅਤੇ ਵਾਪਿਸ ਖੜ੍ਹੇ ਹੋਣ 'ਚ ਮਦਦ ਕੀਤੀ। ਇਸ ਤੋਂ ਬਾਅਦ ਬਿਡੇਨ ਬਿਨਾਂ ਕਿਸੇ ਸਹਾਰੇ ਤੋਂ ਚੱਲਦੇ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਖੜ੍ਹੇ ਹੋ ਕੇ ਲੋਕਾਂ ਦਾ ਸਵਾਗਤ ਕੀਤਾ।


ਇਹ ਵੀ ਪੜ੍ਹੋ: Coromandel Train Accident: ਕੀ 'ਕਵਚ' ਨਾਲ ਟਲ ਜਾਂਦਾ ਓਡੀਸ਼ਾ ਰੇਲ ਹਾਦਸਾ, ਜਾਣੋ ਕੀ ਕਹਿੰਦੇ ਐਕਸਪਰਟ