Coromandel Train Accident: ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ (2 ਜੂਨ) ਨੂੰ ਵਾਪਰੇ ਰੇਲ ਹਾਦਸੇ ਵਿੱਚ ਹੁਣ ਤੱਕ 261 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ, ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਸ਼ਾਮਲ ਸੀ। ਰੇਲਵੇ ਬੋਰਡ ਦੇ ਇੱਕ ਮੈਂਬਰ ਨੇ ਸ਼ਨੀਵਾਰ (3 ਜੂਨ) ਨੂੰ ਦੱਸਿਆ ਕਿ ਕੋਰੋਮੰਡਲ ਐਕਸਪ੍ਰੈਸ ਵਿੱਚ 1257 ਰਿਜ਼ਰਵ ਯਾਤਰੀ ਬੈਠੇ ਸਨ ਜਦੋਂ ਕਿ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਵਿੱਚ 1039 ਰਿਜ਼ਰਵ ਯਾਤਰੀ ਸਨ।


ਉਨ੍ਹਾਂ ਨੇ ਦੱਸਿਆ ਕਿ ਕੋਰੋਮੰਡਲ ਐਕਸਪ੍ਰੈਸ ਅਪਲਾਈਨ ਵਿੱਚ ਪੂਰੀ ਸਪੀਡ ਨਾਲ ਆ ਰਹੀ ਸੀ ਅਤੇ ਉਸ ਨੇ ਸਟੇਸ਼ਨ 'ਤੇ ਰੁਕਣਾ ਨਹੀਂ ਸੀ। ਜਦਕਿ ਡਾਊਨਲਾਈਨ ਵਿੱਚ ਬੈਂਗਲੁਰੂ-ਹਾਵੜਾ ਯਸ਼ਵੰਤਪੁਰ ਐਕਸਪ੍ਰੈਸ ਆ ਰਹੀ ਸੀ ਅਤੇ ਹਾਵੜਾ ਵੱਲ ਜਾ ਰਹੀ ਸੀ। ਮਾਲ ਗੱਡੀ ਆਮ ਲੂਪ ਵਿੱਚ ਖੜ੍ਹੀ ਸੀ। ਕੋਰੋਮੰਡਲ ਐਕਸਪ੍ਰੈਸ ਨੂੰ ਹਰੀ ਝੰਡੀ ਮਿਲੀ ਸੀ। ਕੋਰੋਮੰਡਲ ਐਕਸਪ੍ਰੈਸ ਪਟੜੀ ਤੋਂ ਉਤਰ ਗਈ। ਇਸ ਦੇ ਕੁਝ ਡੱਬੇ ਮਾਲ ਗੱਡੀ ਨਾਲ ਟਕਰਾ ਗਏ ਅਤੇ ਕੁਝ ਡੱਬੇ ਯਸ਼ਵੰਤਪੁਰ ਐਕਸਪ੍ਰੈੱਸ ਨਾਲ ਟਕਰਾ ਗਏ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।


ਇਹ ਵੀ ਪੜ੍ਹੋ: Odisha Train Accident: ਘਟਨਾ ਬਹੁਤ ਗੰਭੀਰ ਹੈ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ- PM ਮੋਦੀ


ਹੁਣ ਤੱਕ 261 ਲੋਕਾਂ ਦੀ ਮੌਤ


ਰੇਲਵੇ ਬੋਰਡ ਦੇ ਮੈਂਬਰ ਨੇ ਅੱਗੇ ਦੱਸਿਆ ਕਿ ਹਾਦਸੇ ਦਾ ਕਾਰਨ ਕੋਰੋਮੰਡਲ ਦਾ ਪਟੜੀ ਤੋਂ ਉਤਰਨਾ ਹੈ, ਜਿਸ ਕਾਰਨ ਦੋਵੇਂ ਹੋਰ ਟਰੇਨਾਂ ਦੀ ਲਪੇਟ 'ਚ ਆ ਗਈਆਂ। ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ। ਰੇਲਵੇ ਨੂੰ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 600 ਤੋਂ ਵੱਧ ਜ਼ਖਮੀ ਹਨ। ਭਦਰਕ ਤੋਂ ਰਾਹਤ ਮੈਡੀਕਲ ਵੈਨ ਸਵੇਰੇ 8:30 ਵਜੇ ਮੌਕੇ 'ਤੇ ਪਹੁੰਚ ਗਈ ਸੀ। NDRF ਦੀ ਟੀਮ ਨੂੰ ਵੀ ਸਾਢੇ 8 ਵਜੇ ਸੂਚਿਤ ਕੀਤਾ ਗਿਆ ਅਤੇ ਉਸੇ ਸਮੇਂ ਪਹੁੰਚ ਗਈ।


ਉਨ੍ਹਾਂ ਕਿਹਾ ਕਿ ਬਚਾਅ ਕਾਰਜ ਖਤਮ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਮਨੁੱਖੀ ਗਲਤੀ ਜਾਂ ਮਕੈਨੀਕਲ ਨੁਕਸ ਨੂੰ ਸਿੱਧੇ ਤੌਰ 'ਤੇ ਸਵੀਕਾਰ ਨਹੀਂ ਕਰ ਰਿਹਾ ਹੈ। ਹਾਲਾਂਕਿ ਟਰੇਨ ਦੇ ਪਟੜੀ ਤੋਂ ਉਤਰਨ ਦਾ ਕਾਰਨ ਕੀ ਸੀ, ਇਸ ਦੀ ਜਾਂਚ ਕੀਤੀ ਜਾਵੇਗੀ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਸ਼ਨੀਵਾਰ ਨੂੰ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਅਤੇ ਕਟਕ ਦੇ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Coromandel Train Accident: ਕੀ 'ਕਵਚ' ਨਾਲ ਟਲ ਜਾਂਦਾ ਓਡੀਸ਼ਾ ਰੇਲ ਹਾਦਸਾ, ਜਾਣੋ ਕੀ ਕਹਿੰਦੇ ਐਕਸਪਰਟ