ਅਮਰੀਕਾ ਤੇ ਚੀਨ ਦਰਮਿਆਨ ਤਣਾਅ ਲਗਾਤਾਰ ਵੱਧ ਰਿਹਾ ਹੈ। ਚੀਨ ਨੇ ਅਮਰੀਕਾ ਨੂੰ ਉਸ ਦਾ ਵਪਾਰਕ ਦੂਤਾਵਾਸ ਬੰਦ ਕਰਨ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਅਮਰੀਕੀ ਦੂਤਾਵਾਸ ਨੂੰ ਚੇਂਗਦੁ ਵਿੱਚ ਆਪਣਾ ਕੌਂਸਲੇਟ ਬੰਦ ਕਰਨ ਲਈ ਕਿਹਾ ਹੈ। ਚੀਨ ਦਾ ਇਹ ਫੈਸਲਾ ਅਮਰੀਕਾ ਦੇ ਉਸ ਕਦਮ ਦੇ ਜਵਾਬ ਵਿੱਚ ਆਇਆ ਹੈ ਜਿਸ ਵਿੱਚ ਟਰੰਪ ਪ੍ਰਸ਼ਾਸਨ ਨੇ ਹਯੂਸਟਨ ਵਿੱਚ ਚੀਨ ਦੇ ਕੌਂਸਲੇਟ ਨੂੰ 72 ਘੰਟਿਆਂ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤਾ ਸੀ।
ਇਨ੍ਹਾਂ ਸਥਿਤੀਆਂ ਲਈ ਅਮਰੀਕਾ ਜ਼ਿੰਮੇਵਾਰ: ਚੀਨ
ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਆਪਣੇ ਬਿਆਨ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਚੀਨ ਤੇ ਅਮਰੀਕਾ ਦਰਮਿਆਨ ਸਬੰਧਾਂ ਵਿੱਚ ਮੌਜੂਦਾ ਸਥਿਤੀ ਦੀ ਇੱਛਾ ਨਹੀਂ ਰੱਖਦੀ ਤੇ ਅਮਰੀਕਾ ਇਸ ਸਭ ਲਈ ਜ਼ਿੰਮੇਵਾਰ ਹੈ।"
ਮੰਤਰਾਲੇ ਦੇ ਬਿਆਨ 'ਚ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਹੈ, "ਇਹ ਜਾਇਜ਼ ਤੇ ਜ਼ਰੂਰੀ ਫੈਸਲਾ ਅਮਰੀਕਾ ਵੱਲੋਂ ਬੇਲੋੜੇ ਕਦਮਾਂ ਦੇ ਜਵਾਬ ਵਿੱਚ ਲਿਆ ਗਿਆ ਹੈ।"
ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਅਮਰੀਕਾ ਦਾ ਇੱਕ ਦੂਤਘਰ ਮੌਜੂਦ ਹੈ, ਜਦੋਂ ਕਿ ਚੇਂਗਦੁ ਸਮੇਤ 5 ਥਾਂਵਾਂ 'ਤੇ ਕੌਂਸਲੇਟ ਹਨ। ਇਸ ਤੋਂ ਇਲਾਵਾ ਅਮਰੀਕਾ ਦਾ ਇੱਕ ਕੌਂਸਲੇਟ ਹਾਂਗ-ਕਾਂਗ ਵਿੱਚ ਵੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904