ਸਕੋਟਲੈਂਡ: ਇੱਕ ਬੇਹੱਦ ਭਿਆਨਕ ਘਟਨਾ ‘ਚ ਸਵੀਡਨ ਦੀ ਰਾਜਧਾਨੀ ਸਟੋਕਹੋਮ ‘ਚ ਏਅਰ ਇੰਡੀਆ ਦਾ ਜਹਾਜ਼ ਬਿਲਡਿੰਗ ਨਾਲ ਟੱਕਰਾ ਗਿਆ। ਇਹ ਹਾਦਸਾ ਇਸ ਲਈ ਡਰਾਉਣਾ ਸੀ ਕਿਉਂਕਿ ਜਹਾਜ਼ ‘ਚ 179 ਯਾਤਰੀ ਸਵਾਰ ਸੀ, ਜੋ ਹਾਦਸੇ ਨਾਲ ਸਹਿਮ ਗਏ। ਘਟਨਾ ਆਇਰਲੈਂਡ ਏਅਰਪੋਰਟ ‘ਤੇ ਘਟੀ, ਜਦੋਂ ਹਾਜ਼ ਗੇਟ ਵੱਲ ਵਧ ਰਿਹਾ ਸੀ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।




ਪੁਲਿਸ ਨੇ ਆਪਣੇ ਇੱਕ ਬਿਆਨ ‘ਚ ਕਿਹਾ, "ਇਸ ਤੋਂ ਬਾਅਦ ਯਾਤਰੀਆਂ ਨੂੰ ਮੋਬਾਈਲ ਪੌੜੀ ਤੋਂ ਹੇਠ ਲਾਹਿਆ ਗਿਆ ਤੇ ਉਨ੍ਹਾਂ ਨੂੰ ਟਰਮੀਨਲ ਵੱਲ  ਲਿਆਂਦਾ ਗਿਆ।" ਪੁਲਿਸ ਮੁਤਾਬਕ ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਘਟਨਾ ਇੰਟਰਨੈਸ਼ਨਲ ਟਰਮੀਨਲ ਕੋਲ ਸ਼ਾਮ ਨੂੰ ਹੋਈ।

ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਰਨਵੇ ‘ਤੇ ਲੱਗਿਆ ਬੋਇੰਗ ਜਹਾਜ਼ ਨਜ਼ਰ ਆ ਰਿਹਾ ਹੈ। ਇਸ ਦੇ ਖੱਬੇ ਪਾਸੇ ਦੇ ਪੱਖੇ ਦਾ ਸਭ ਤੋਂ ਕੰਢੇ ਵਾਲਾ ਹਿੱਸਾ ਬਿਲਡਿੰਗ ਦੀ ਸਾਈਡ ‘ਚ ਫਸਿਆ ਹੋਇਆ ਹੈ।



ਘਟਨਾ ਤੋਂ ਬਾਅਦ ਪੁਲਿਸ ਦੀਆ ਸੈਂਕੜੇ ਕਾਰਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਖੜ੍ਹੀਆਂ। ਫਲਾਈਟ ਆਪਰੇਟਰ ਦੀ ਵੈੱਬਸਾਈਟ ਮੁਤਾਬਕ ਇਹ ਪਲੈਨ ਦਿੱਲੀ ਤੋਂ ਸਵੀਡਨ ਲਈ ਰਵਾਨਾ ਹੋਇਆ ਸੀ।