ਕਾਬੁਲ 'ਚ ਬ੍ਰਿਟੇਨ ਦੀ ਇੱਕ ਨਿੱਜੀ  ਸੁਰਖਿਆ ਸੰਸਥਾ ਦੇ ਕੰਪਲੈਕਸ 'ਚ ਤਾਲਿਬਾਨ ਵੱਲੋਂ ਕੀਤੇ ਹਮਲੇ 'ਚ 10 ਲੋਕ ਮਾਰੇ ਗਏ ਜਦਕਿ 19 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ। ਗ੍ਰਹਿ ਮੰਤਰਾਲੇ ਤੇ ਪੁਲਿਸ ਮੁਤਾਬਕ ਇੱਕ ਕਾਰ 'ਚ ਬੰਬ ਰੱਖ ਕੇ ਇਸ ਬਲਾਸਟ ਨੂੰ ਅੰਜਾਮ ਦਿੱਤਾ ਗਿਆ। ਇਹ ਧਮਾਕਾ ਉਸ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿੱਥੇ ਬ੍ਰਿਟਿਸ਼ ਨਿੱਜੀ ਸੁਰੱਖਿਆ ਕੰਪਨੀ g4s ਦਾ ਦਫ਼ਤਰ ਹੈ। ਹਮਲੇ ਦੀ ਜ਼ਿੰਮਵਾਰੀ ਅੱਤਵਾਦੀ ਸੰਗਠਨ ਤਾਲਿਬਾਨ ਵੱਲੋਂ ਲਈ ਗਈ ਹੈ।