ਇਸਲਾਮਾਬਾਦ: ਪਾਕਿਸਤਾਨ 'ਚ ਪੰਜਾਬ ਸੂਬੇ ਦੇ ਪਾਕਪਟਨ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਕਾਰਨ ਪੁਲਿਸ ਕਰਮੀ ਨੂੰ ਮੁਅੱਤਲ ਕਰ ਦਿੱਤਾ ਗਿਐ। ਵੀਡੀਓ 'ਚ ਉਹ ਭਾਰਤੀ ਹਿੰਦੀ ਫ਼ਿਲਮ ਦਾ ਡਾਇਲੌਗ ਬੋਲਦੇ ਨਜ਼ਰ ਆ ਰਹੇ ਹਨ। ਸਥਾਨਕ ਥਾਣੇ ਦੇ ਇੰਸਪੈਕਟਰ ਮੋਹੰਮਦ ਅਰਸ਼ਾਦ ਸ਼ਾਹ ਇਹ ਸਭ ਤੁਝ ਪੁਲਿਸ ਦੀ ਵਰਦੀ ਚ ਕਰ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਤੇ ਇਹ ਕਾਰਵਾਈ ਕੀਤੀ ਗਈ ਹੈ।



ਪੁਲਿਸ ਮੁਤਾਬਕ ਮੋਹਮੰਦ ਅਰਸ਼ਾਦ ਦਾ ਵਰਦੀ ਚ ਇਹ ਸਭ ਕੁਝ ਕਰਨਾ ਨਿਯਮਾਂ ਦੇ ਖ਼ਿਲਾਫ਼ ਹੈ ਇਸ ਲਈ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸੱਤ ਦਿਨਾਂ ਚ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਵੀਡੀਓ 'ਚ ਮੋਹੰਮਦ ਅਰਸ਼ਾਦ 2013 'ਚ ਆਈ ਫ਼ਿਲਮ ਸ਼ੂਟਆਊਟ ਐਟ ਵਡਾਲਾ 'ਚ ਅਨਿਲ ਕਪੂਰ ਦਾ ਡਾਇਲੌਗ ਦੋ ਵਕਤ ਕੀ ਰੋਟੀ ਕਮਾਤਾ ਹੂੰ, ਪਾਂਚ ਵਕਤ ਕਾ ਨਮਾਜ਼ ਪੜਤਾ ਹੂੰ.... ਇਸ ਸੇ ਜ਼ਿਆਦਾ ਮੇਰੀ ਜ਼ਰੂਰਤ ਨਹੀਂ ਔਰ ਮੁਝੇ ਖ਼ਰੀਦਣੇ ਕੀ ਤੇਰੀ ਔਕਾਤ ਨਹੀਂ... ਦੁਹਰਾਉਂਦੇ ਨਜ਼ਰ ਆ ਰਹੇ ਹਨ।