ਬ੍ਰਿਜਵਾਟਰ: ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਪਰ ਸਖ਼ਤ ਸੁਰੱਖਿਆ ਵਿਵਸਥਾ ਦੇ ਬਾਵਜੂਦ ਇੱਕ ਪ੍ਰਾਈਵੇਟ ਜਹਾਜ਼ ਰਾਸ਼ਟਰਪਤੀ ਦੇ ਕਾਫਲੇ ਕੋਲ ਪੁੱਜ ਗਿਆ। ਹਵਾਈ ਫੌਜ ਦੇ ਜੰਗੀ ਜਹਾਜ਼ਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਗੋਲਫ ਕਲੱਬ ਕੋਲ ਬਿਨ੍ਹਾਂ ਇਜਾਜ਼ਤ ਉੱਡ ਰਹੇ ਛੋਟੇ ਨਾਗਰਿਕ ਜਹਾਜ਼ ਨੂੰ ਰੋਕਿਆ।

ਅਮਰੀਕੀ ਫੌਜ ਨੇ ਦੱਸਿਆ ਕਿ ਸ਼ਨੀਵਾਰ ਨੂੰ ਐਫ-16 ਜਹਾਜ਼ ਨੇ ਛੋਟੇ ਜਹਾਜ਼ ਨੂੰ ਰੋਕਿਆ ਜੋ ਬਿਨ੍ਹਾਂ ਆਗਿਆ ਜਾਂ ਜਾਣਕਾਰੀ ਨਿਊਜਰਸੀ ਗੋਲਫ ਕੋਰਸ ਸਥਿਤ ਰਾਸ਼ਟਰਪਤੀ ਦੇ ਬੈਡਮਿੰਸਟਰ ਦੇ ਆਸਪਾਸ ਉਡਾਣ ’ਤੇ ਪਾਬੰਧੀਸ਼ੁਦਾ ਇਲਾਕੇ ਵਿੱਚ ਉੱਡ ਰਿਹਾ ਸੀ।

ਖਬਰਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਇੱਥੇ ਹਫ਼ਤੇ ਦੇ ਆਫਰੀ ਦਿਨ ਬਤੀਤ ਕਰਨ ਲਈ ਪੁੱਜੇ ਸਨ। ਕਾਨਟੀਨੈਂਟਲ ਯੂਐਸ ਨਾਰਥ ਅਮਰੀਕੀ ਏਅਰੋਸਪੇਸ ਦੇ ਰੱਖਿਆ ਕਮਾਨ ਨੇ ਕਿਹਾ ਕਿ ਰੋਕਿਆ ਗਿਆ ਜਹਾਜ਼ ਪਿਟਸਟਾਊਨ ਵਿੱਚ ਉਤਰਿਆ, ਜਿੱਥੇ ਜਿੱਥੇ ਸਥਾਨਕ ਕਾਨੂੰਨ ਏਜੰਸੀਆਂ ਨੇ ਪਾਇਲਟ ਨਾਲ ਗੱਲਬਾਤ ਕੀਤੀ। ਸ਼ੁੱਕਰਵਾਰ ਦੁਪਹਿਰ ਨੂੰ ਟਰੰਪ ਨਿਊਜਰਸੀ ਪੁੱਜੇ ਸੀ। ਇੱਥੋਂ ਉਹ ਸੋਮਵਾਰ ਨੂੰ ਵਾਸ਼ਿੰਗਟਨ ਲਈ ਰਵਾਨਾ ਹੋਣਗੇ।