ਗਾਜ਼ਾ ਵਿੱਚ ਇੱਕ ਵਾਰ ਫਿਰ ਹਵਾਈ ਹਮਲਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਸਾਰੀ ਰਾਤ ਏਅਰ ਸਟ੍ਰਾਈਕ ਹੋਈ। ਇਸ ਦੌਰਾਨ ਘੱਟੋ-ਘੱਟ 82 ਫਲਸਤੀਨੀ ਮਾਰੇ ਗਏ। ਇਨ੍ਹਾਂ ਵਿੱਚੋਂ 38 ਲੋਕ ਮਦਦ ਦੀ ਉਡੀਕ ਕਰ ਰਹੇ ਸਨ। ਹਾਲਾਂਕਿ, ਇਸ ਹਮਲੇ ਨੂੰ ਲੈਕੇ ਇਜ਼ਰਾਈਲੀ ਫੌਜ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਗਾਜ਼ਾ ਪੱਟੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੌਰਾਨ ਕਈ ਲੋਕ ਮਾਰੇ ਗਏ ਸਨ।

Continues below advertisement



ਗਾਜ਼ਾ ਪੱਟੀ ਵਿੱਚ ਹੋਏ ਹਵਾਈ ਹਮਲੇ ਵਿੱਚ ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ ਨਾਲ ਜੁੜੇ ਪੰਜ ਲੋਕ ਵੀ ਮਾਰੇ ਗਏ ਹਨ। ਜਦੋਂ ਕਿ ਹੋਰ ਥਾਵਾਂ 'ਤੇ, ਭੋਜਨ ਅਤੇ ਹੋਰ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ 33 ਲੋਕ ਮਾਰੇ ਗਏ ਹਨ। ਗਾਜ਼ਾ ਪੱਟੀ ਵਿੱਚ ਲੋਕਾਂ ਤੱਕ ਟਰੱਕਾਂ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਹੈ। ਇਸ ਵਿੱਚ ਭੋਜਨ ਅਤੇ ਹੋਰ ਸਾਰੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹਨ।



ਸਿਵਲ ਡਿਫੈਂਸ ਅਧਿਕਾਰੀ ਮੁਹੰਮਦ ਅਲ-ਮੁਗਯਾਰ ਨੇ ਏਐਫਪੀ ਨੂੰ ਦੱਸਿਆ, "ਪੱਛਮੀ ਗਾਜ਼ਾ ਦੇ ਅਲ-ਰਿਮਾਲ ਖੇਤਰ ਵਿੱਚ ਮੁਸਤਫਾ ਹਾਫਿਜ਼ ਸਕੂਲ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 12 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਹਮਲੇ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ।" 


ਇਜ਼ਰਾਈਲ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਗਾਜ਼ਾ ਪੱਟੀ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਘੱਟੋ-ਘੱਟ 21 ਫਲਸਤੀਨੀ ਮਾਰੇ ਗਏ ਸਨ। ਇਜ਼ਰਾਈਲੀ ਫੌਜ ਨੇ ਗਾਜ਼ਾ ਸ਼ਹਿਰ ਅਤੇ ਉੱਤਰੀ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਫੌਜੀ ਕਾਰਵਾਈਆਂ ਤੇਜ਼ ਕਰਨ ਦੇ ਵਿਚਕਾਰ ਇਨ੍ਹਾਂ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਸਨ।


ਗਾਜ਼ਾ ਵਿੱਚ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਸਲ ਦੇ ਅਨੁਸਾਰ, ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਐਨਕਲੇਵ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸਥਾਪਿਤ ਲੋਕਾਂ ਦੇ ਘਰਾਂ ਅਤੇ ਤੰਬੂਆਂ 'ਤੇ ਹਮਲਾ ਕੀਤਾ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 17 ਲੋਕ ਮਾਰੇ ਗਏ। ਰਿਪੋਰਟਾਂ ਅਨੁਸਾਰ, ਦਰਜਨਾਂ ਲੋਕ ਜ਼ਖਮੀ ਹੋਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।