ਮਾਸਕੋ: ਰੂਸ ਤੋਂ ਵੱਡੀ ਖ਼ਬਰ ਆ ਰਹੀ ਹੈ। ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਦਾ ਸ਼ੱਕ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਹਾਸਲ ਜਾਣਕਾਰੀ ਮੁਤਾਬਕ ਉਹ ਇਸ ਸਮੇਂ ਕੋਮਾ ਵਿੱਚ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਾਨੀ ਨੂੰ ਵੀਰਵਾਰ ਨੂੰ ਸਾਇਬੇਰੀਆ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਇਬੇਰੀਆ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਾਨੀ ਦੇ ਬੁਲਾਰੇ ਨੇ ਉਸ ਨੂੰ ਜ਼ਹਿਰ ਦੇਣ ਦੀ ਜਾਣਕਾਰੀ ਦਿੱਤੀ। ਟਰੰਪ ਦਾ ਵੱਡਾ ਬਿਆਨ, 'ਬਰਾਕ ਓਬਾਮਾ ਤੇ ਜੋ ਬਾਇਡਨ ਦੀ ਬਦੌਲਤ ਮੈਂ ਅਮਰੀਕਾ ਦਾ ਰਾਸ਼ਟਰਪਤੀ' ਦੱਸ ਦਈਏ ਕਿ ਉਸ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸਾਇਬੇਰੀਆ ਦੇ ਹਸਪਤਾਲ ਵਿੱਚ ਕੀਤੀ ਗਈ ਸੀ। ਰੂਸੀ ਨਿਊਜ਼ ਏਜੰਸੀ ਟਾਸ (TASS) ਦੀ ਮੰਨੀਏ ਤਾਂ ਸਾਇਬੇਰੀਆ ਦੇ ਹਸਪਤਾਲ ਵਿੱਚ ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਦੀ ਹਾਲਤ ਗੰਭੀਰ ਹੈ। ਨਵਲਾਨੀ ਦੀ ਬੁਲਾਰਾ ਕਿਰਾ ਯਰਮੀਸ਼ ਨੇ ਕਿਹਾ ਕਿ 44 ਸਾਲਾ ਨਵਲਾਨੀ ਫਿਲਹਾਲ ਬੇਹੋਸ਼ ਹੈ ਤੇ ਗੰਭੀਰ ਡਾਕਟਰੀ ਦੇਖ-ਰੇਖ ਹੇਠ ਹੈ। ਬੁਲਾਰੇ ਕਿਰਾ ਯਰਮੀਸ਼ ਨੇ ਕਿਹਾ ਕਿ ਨਵਲਾਨੀ ਸਾਇਬੇਰੀਅਨ ਸ਼ਹਿਰ ਟੋਮਸਕ ਤੋਂ ਮਾਸਕੋ ਵਾਪਸ ਜਾ ਰਹੀ ਇੱਕ ਉਡਾਣ ਵਿੱਚ ਅਚਾਨਕ ਬਿਮਾਰ ਮਹਿਸੂਸ ਕਰਨ ਲੱਗੀ। ਇਸ ਤੋਂ ਬਾਅਦ ਉਸਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਅਲੈਕਸੀ ਨਵਲਾਨੀ ਦੀ ਚਾਹ ਵਿੱਚ ਕੁਝ ਮਿਲਾਇਆ ਗਿਆ ਸੀ। ਦੱਸ ਦਈਏ ਕਿ ਉਹ ਇੱਕ ਵਕੀਲ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਹੈ। ਅਲੈਕਸੀ ਨਵਲਾਨੀ ਨੇ ਹਾਲ ਹੀ ਦੇ ਸਾਲਾਂ ਵਿੱਚ ਜੇਲ੍ਹ ਵਿੱਚ ਕ੍ਰੈਮਲਿਨ-ਵਿਰੋਧੀ ਲੜਾਈ ਕਰਵਾਉਣ ਦੇ ਕਈ ਸੁਰਾਗ ਦਿੱਤੇ ਹਨ। ਅਮਰੀਕੀ ਸੰਸਦ 'ਚ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦਾ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਐਲਾਨਿਆ ਉਪ ਰਾਸ਼ਟਰਪਤੀ ਦੀ ਉਮੀਦਵਾਰ, ਸਿਰਜਿਆ ਨਵਾਂ ਇਤਿਹਾਸ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904