ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰ ਕਰੀਆ ਨੂੰ ਅਗਾਹ ਕੀਤਾ ਹੈ ਕਿ ਕੋਈ ਵੀ ਤਾਨਾਸ਼ਾਹ ਅਮਰੀਕਾ ਨੂੰ ਘਟ ਕਰਕੇ ਨਾ ਵੇਖੇ। ਟਰੰਪ ਨੇ ਕਿਹਾ ਕਿ ਕਿਸੇ ਵੀ ਤਾਨਾਸ਼ਾਹ, ਸਰਕਾਰ ਜਾਂ ਰਾਸ਼ਟਰ ਨੂੰ ਅਮਰੀਕਾ ਦੇ ਸੰਕਲਪ ਨੂੰ ਘੱਟ ਕਰਕੇ ਨਹੀਂ ਦੇਖਣਾ ਚਾਹੀਦਾ।



ਉਨ੍ਹਾਂ ਕਿਹਾ, "ਸਾਨੂੰ ਘੱਟ ਕਰਕੇ ਦੇਖਿਆ ਜਾ ਰਿਹਾ ਹੈ ਤੇ ਉਨ੍ਹਾਂ ਲਈ ਚੰਗਾ ਨਹੀਂ ਹੈ। ਅਸੀਂ ਆਪਣੇ ਲੋਕਾਂ, ਆਜ਼ਾਦੀ ਤੇ ਮਹਾਨ ਅਮਰੀਕਾ ਲਈ ਕਦੇ ਨਹੀਂ ਹਾਰਾਂਗੇ। ਉਨ੍ਹਾਂ ਕਿਹਾ ਕਿ ਕਦੇ ਪਿੱਛੇ ਨਹੀਂ ਹਟਾਂਗੇ ਤੇ ਕਦੇ ਹਿੰਮਤ ਨਹੀਂ ਹਾਰਾਂਗੇ।" ਅਮਰੀਕਾ ਰਾਸ਼ਟਰਪਤੀ ਅੱਜਕਲ੍ਹ ਏਸ਼ੀਆ ਦੇ ਦੌਰੇ 'ਤੇ ਹਨ। ਉਹ ਜਾਪਾਨ ਤੇ ਦੱਖਣੀ ਕੋਰੀਆ 'ਚ ਗਏ ਹੋਏ ਹਨ। ਇਨ੍ਹਾਂ ਦੋਵੇਂ ਦੇਸ਼ਾਂ ਨਾਲ ਹੀ ਸੰਘਰਸ਼ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੈ। ਉਹ ਇਸ ਯਾਤਰਾ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਵਲਦਮੀਰ ਪੁਤਿਨ ਨਾਲ ਵੀ ਮੁਲਕਾਤ ਕਰ ਸਕਦੇ ਹਨ।



ਟਰੰਪ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਜਿਹੀ ਸੰਭਾਵਨਾ ਹੈ ਕਿ ਮੈਂ ਪੁਤਿਨ ਨੂੰ ਮਿਲਾਂਗੇ ਤੇ ਅਸੀਂ ਉੱਤਰੀ ਕੋਰੀਆ 'ਤੇ ਪੁਤਿਨ ਦੀ ਮੱਦਦ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲਕੇ ਅਜਿਹੀਆਂ ਤਾਕਤਾਂ ਦਾ ਵਿਰੋਧ ਕਰਾਂਗੇ ਜੋ ਦੁਨੀਆ ਦੀ ਸ਼ਾਂਤੀ ਭੰਗ ਕਰ ਰਹੇ ਹਨ।"