ਵਾਸ਼ਿੰਗਟਨ: ਅਮਰੀਕਾ 'ਚ ਸਿੱਖ ਖਾੜਕੂ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਪਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਬੀਕੇਆਈ ਨੂੰ ਵੱਖਵਾਦੀ ਲਹਿਰਾਂ ਵਾਲੀ ਸੂਚੀ 'ਚ ਰੱਖ ਦਿੱਤਾ ਹੈ। ਟਰੰਪ ਸਰਕਾਰ ਦਾ ਦਾਅਵਾ ਹੈ ਕਿ ਇਸ ਸੰਗਠਨ ਦੀਆਂ ਕਤਲ ਤੇ ਬੰਬ ਧਮਾਕੇ ਕਰਨ ਵਰਗੀਆਂ ਗਤੀਨਵਿਧੀਆਂ ਨਾਲ ਰਾਜਨੀਤਿਕ, ਆਰਥਿਕ ਤੇ ਸੋਸ਼ਲ ਪੱਧਰ 'ਤੇ ਅਮਰੀਕਾ ਦੇ ਹਿੱਤਾਂ ਨੂੰ ਖ਼ਤਰੇ 'ਚ ਪਾ ਰਿਹਾ ਹੈ।
ਅਮਰੀਕਾ ਦੇ ਵ੍ਹਾਈਟ ਹਾਊਸ ਤੋਂ ਜਾਰੀ ਅੱਤਵਾਦ ਰੋਕੂ ਨਿਤੀ ਤਹਿਤ ਦੱਸਿਆ ਗਿਆ ਹੈ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਆਪਣੀਆਂ ਹਿੰਸਕ ਗਤੀਵਿਧੀਆਂ ਰਾਹੀਂ ਭਾਰਤ 'ਚ ਆਪਣਾ ਆਜ਼ਾਦ ਰਾਜ ਸਥਾਪਤ ਕਰਨਾ ਚਾਹੁੰਦਾ ਹੈ। ਇਹ ਭਾਰਤ ਤੇ ਹੋਰ ਥਾਵਾਂ ਕੀਤੇ ਅੱਤਵਾਦੀ ਹਮਲਿਆਂ 'ਚ ਨਿਰਦੋਸ਼ਾਂ ਦੀਆਂ ਹੱਤਿਆਵਾਂ ਦਾ ਜ਼ਿੰਮੇਵਾਰ ਹੈ।
ਰਣਨੀਤਕ ਪੇਪਰ 'ਚ ਵਾਈਟ ਹਾਊਸ ਨੇ ਕਿਹਾ ਕਿ ਇੱਥੇ ਬਹੁਤ ਵੱਡੀ ਕ੍ਰਾਂਤੀਕਾਰੀ, ਰਾਸ਼ਟਰਵਾਦੀ ਤੇ ਵੱਖਵਾਦੀ ਲਹਿਰ ਹੈ ਜਿਸ ਦੀ ਵਰਤੋਂ ਹਿੰਸਕ ਤੇ ਸਮਾਜ 'ਚ ਅਸਥਿਰਤਾ ਲਿਆਉਣ ਦੇ ਇਰਾਦੇ ਨਾਲ ਅਕਸਰ ਅਮਰੀਕੀ ਜੀਵਨ ਨੂੰ ਖਤਰੇ 'ਚ ਪਾਉਂਦੀ ਹੈ। ਇਸੇ ਤਰ੍ਹਾਂ ਸਾਲ 2016 'ਚ ਇੰਗਲੈਂਡ 'ਚ ਰਾਜਨੀਤਕਾਂ ਤੇ ਘੱਟ ਗਿਣਤੀਆਂ ਪ੍ਰਤੀ ਹਿੰਸਾ ਫੈਲਾਉਣ ਲਈ ਅੱਤਵਾਦੀ ਸੰਗਠਨ ਨੀਓ-ਨਾਜ਼ੀ ਨੈਸ਼ਨਲ ਐਕਸ਼ਨ ਗਰੁੱਪ 'ਤੇ ਪਾਬੰਦੀ ਲਾ ਦਿੱਤੀ ਸੀ।