ਨਿਊਯਾਰਕ: ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ 'ਤੇ ਵਿਚਾਰ ਕਰ ਰਹੀ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅੱਤਵਾਦੀ ਸੰਗਠਨਾਂ ਦੇ ਖਿਲਾਫ ਪਾਕਿਸਤਾਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਅਮਰੀਕੀ ਸਰਕਾਰ ਅਸੰਤੁਸ਼ਟ ਹੈ। ਨਿਊਯਾਰਕ ਟਾਇਮਸ ਦੀ ਖ਼ਬਰ ਦੇ ਮੁਤਾਬਿਕ ਪਾਕਿਸਤਾਨ ਨੂੰ ਸਹਾਇਤਾ ਰਾਸ਼ੀ ਨਾ ਦੇ ਕੇ ਟਰੰਪ ਉਨ੍ਹਾਂ ਅੱਤਵਾਦ ਵਿਰੋਧੀ ਅਭਿਆਨਾਂ ਤੇ ਸਹਿਯੋਗ ਕਰਨ ਵਿੱਚ ਨਾਕਾਮ ਰਹਿਣ ਵਾਲਿਆਂ ਨੂੰ ਸਜ਼ਾ ਦੀ ਚੇਤਾਵਨੀ ਦੇਣਗੇ। ਟਰੰਪ ਪ੍ਰਸ਼ਾਸਨ ਵਿੱਚ ਇਸ ਗੱਲ ਤੋਂ ਅੰਦਰੂਨੀ ਬਹਿਸ ਛਿੜੀ ਹੋਈ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧ ਓਦੋਂ ਤੋਂ ਤਣਾਅਪੂਰਣ ਬਣੇ ਹੋਏ ਹਨ ਜਦੋਂ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ "ਅਰਾਜਕਤਾ, ਹਿੰਸਾ ਅਤੇ ਅੱਤਵਾਦ ਫੈਲਾਉਣ ਵਾਲੇ ਲੋਕਾਂ ਨੂੰ ਪਨਾਹ ਦਿੰਦਾ ਹੈ।" ਪਾਕਿਸਤਾਨ ਨੂੰ ਸਾਲ 2002 ਤੋਂ 33 ਅਰਬ ਡਾੱਲਰ ਤੋਂ ਵਧੇਰੇ ਦੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਅਮਰੀਕਾ ਨੇ ਅਗਸਤ ਵਿੱਚ ਕਿਹਾ ਸੀ ਕਿ ਜਦ ਤਕ ਪਾਕਿਸਤਾਨ ਅੱਤਵਾਦੀ ਸੰਗਠਨਾਂ ਦੇ ਖਿਲਾਫ ਹੋਰ ਵਧੇਰੇ ਕਾਰਵਾਈ ਨਹੀਂ ਕਰਦਾ ਓਦੋਂ ਤੱਕ ਉਹ 25 ਕਰੋੜ 50 ਲੱਖ ਡਾੱਲਰ ਦੀ ਰਕਮ ਰੋਕ ਰਿਹਾ ਹੈ।