ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਏਬੀਪੀ ਸਾਂਝਾ | 19 Jan 2018 05:03 PM (IST)
ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼ ਸਈਦ ਖਿਲਾਫ ਕੇਸ ਚਲਾਉਣ ਲਈ ਕਿਹਾ ਹੈ। ਅਮਰੀਕਾ ਨੇ ਇਹ ਅਪੀਲ ਅਜਿਹੇ ਸਮੇਂ ਕੀਤੀ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਨੀ ਨੇ ਬਿਆਨ ਦਿੱਤਾ ਹੈ ਕਿ ਸਈਦ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ। ਪਾਕਿਸਤਾਨ ਦੇ ਪੀ.ਐਮ. ਅੱਬਾਸੀ ਨੇ ਹਾਫਿਜ਼ ਸਈਦ ਨੂੰ 'ਸਾਹਿਬ' ਕਹਿ ਕੇ ਸੰਬੋਧਿਤ ਕੀਤਾ ਸੀ। ਅੱਬਾਸੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਈ ਦੇ ਖਿਲਾਫ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ ਤਾਂ ਇਸ ਦੇ ਜੁਆਬ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ- ਹਾਫਿਜ਼ ਸਈਦ ਸਾਹਿਬ ਦੇ ਖਿਲਾਫ ਪਾਕਿਸਤਾਨ ਵਿੱਚ ਕੋਈ ਕੇਸ ਨਹੀਂ ਹੈ। ਜਦੋਂ ਕੋਈ ਕੇਸ ਦਰਜ ਹੋਵੇ ਉਸ ਵੇਲੇ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੋਰਟ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਸਈਦ ਖਿਲਾਫ ਕੇਸ ਚਲਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਪਾਕਿਸਤਾਨ ਨੂੰ ਇਸ ਬਾਰੇ ਦੱਸ ਦਿੱਤਾ ਹੈ। ਨੋਰਟ ਨੇ ਕਿਹਾ- ਸਾਡਾ ਮੰਨਣਾ ਹੈ ਕਿ ਉਸ ਦੇ ਖਿਲਾਫ ਕੇਸ ਚਲਾਇਆ ਜਾਣਾ ਚਾਹੀਦਾ ਹੈ। ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਸਬੰਧ ਹੋਣ ਕਾਰਨ ਉਸ ਦੀ ਜਥੇਬੰਦੀ 'ਤੇ ਪਾਬੰਦੀ ਲਾਈ ਗਈ ਹੈ। ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਦੋ ਅਰਬ ਡਾਲਰ ਦੀ ਸੁਰੱਖਿਆ ਰੋਕ ਦਿੱਤੀ ਸੀ ਅਤੇ ਉਸ 'ਤੇ ਅੱਤਵਾਦ ਖਿਲਾਫ ਐਕਸ਼ਨ ਨਾ ਕਰਨ ਦਾ ਇਲਜ਼ਾਮ ਵੀ ਲਾਇਆ ਸੀ। ਇਸ ਦੇ ਜੁਆਬ ਵਿੱਚ ਪਾਕਿਸਤਾਨ ਨੇ ਅਮਰੀਕਾ ਖਿਲਾਫ ਫੌਜੀ ਅਤੇ ਖੁਫੀਆ ਮਦਦ ਰੋਕ ਦਿੱਤੀ ਸੀ।