ਇਕਲੱਤਾ ਦੂਰ ਕਰੇਗਾ 'ਇਕੱਲਾਪਣ ਮੰਤਰਾਲਾ'
ਏਬੀਪੀ ਸਾਂਝਾ | 19 Jan 2018 04:22 PM (IST)
ਲੰਡਨ-ਹਾਲੇ ਤੱਕ ਤੁਸੀਂ ਵਿਦੇਸ਼ ਮੰਤਰਾਲੇ, ਖੇਡ ਮੰਤਰਾਲੇ ਤੇ ਆਵਾਜਾਈ ਮੰਤਰਾਲੇ ਵਰਗੇ ਵਿਭਾਗਾਂ ਦੇ ਬਾਰੇ ਸੁਣਿਆ ਹੋਵੇਗਾ। ਜਿਹੜਾ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕਰਦੇ ਹਨ ਪਰ ਕਦੇ ਤੁਸੀਂ ਸੁਣਿਆ ਹੈ ਕੋਈ ਅਜਿਹਾ ਮੰਤਰਾਲੇ ਜਿਹੜਾ ਇੱਕਲਪਣ ਦੂਰ ਕਰੇਗਾ। ਜੀ ਅਜਿਹਾ ਮੰਤਰਾਲਾ ਜ਼ਿੰਦਗੀ ਵਿੱਚ ਉਦਾਸ ਅਤੇ ਨਿਰਾਸ਼ ਹੋਏ ਲੋਕਾਂ ਦਾ ਖ਼ਿਆਲ ਰੱਖੇਗਾ ਤਾਂਕਿ ਲੋਕਾਂ ਵਿੱਚ ਡਿਪ੍ਰੈਸ਼ਨ ਅਤੇ ਦਬਾਅ ਨੂੰ ਘੱਟ ਕੀਤਾ ਜਾ ਸਕੇ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਵਿਚ ਇੱਕ ਹੋਰ ਮੰਤਰਾਲੇ ਜੋੜਿਆ ਹੈ ਜਿਸ ਦਾ ਨਾਂਅ 'ਇਕੱਲਾਪਣ ਮੰਤਰਾਲਾ' ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਜ਼ਿੰਦਗੀ ਦੀ ਦੁਖਦਾਈ ਸਚਾਈ ਨਾਲ ਲੱਖਾਂ ਲੋਕ ਪ੍ਰਭਾਵਿਤ ਹਨ। ਇਹ ਮੰਤਰਾਲੇ ਅਜਿਹੇ ਲੋਕਾਂ ਦੀ ਮਦਦ ਕਰੇਗਾ।