ਅਮਰੀਕਾ ‘ਚ ਫਾਈਰਿੰਗ, ਇੱਕ ਦੀ ਮੌਤ, ਪੰਜ ਜ਼ਖ਼ਮੀ
ਏਬੀਪੀ ਸਾਂਝਾ | 20 Sep 2019 10:42 AM (IST)
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਅੰਨ੍ਹੇਵਾਹ ਫਾਈਰਿੰਗ ਹੋਈ। ਇਸ ਫਾਈਰਿੰਗ ‘ਚ ਇੱਕ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ, ਸੜਕ ‘ਤੇ ਇਸ ਗੋਲੀਬਾਰੀ ਦੌਰਾਨ ਕਈ ਲੋਕਾਂ ਨੂੰ ਗੋਲੀ ਲੱਗੀ।
ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਅੰਨ੍ਹੇਵਾਹ ਫਾਈਰਿੰਗ ਹੋਈ। ਇਸ ਫਾਈਰਿੰਗ ‘ਚ ਇੱਕ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ, ਸੜਕ ‘ਤੇ ਇਸ ਗੋਲੀਬਾਰੀ ਦੌਰਾਨ ਕਈ ਲੋਕਾਂ ਨੂੰ ਗੋਲੀ ਲੱਗੀ। ਅਜੇ ਤਕ ਇਸ ਘਟਨਾ ‘ਚ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਐਨਬੀਸੀ ਵਾਸ਼ਿੰਗਟਨ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵ੍ਹਾਈਟ ਹਾਉਸ ਨੇੜੇ ਕਰੀਬ ਤਿੰਨ ਕਿਮੀ ਦੀ ਦੂਰੀ ‘ਤੇ ਸਥਿਤ ਕੋਲੰਬੀਆ ਹਾਈਟਸ ‘ਚ ਹੋਈ। ਇਹ ਖੇਤਰ ਉੱਤਰ ਪੱਛਮੀ ਵਾਸ਼ਿੰਗਟਨ ‘ਚ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿੱਥੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੇੜਲੇ ਲੋਕਾਂ ਤੋਂ ਘਟਨਾ ਦੀ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। ਸਰਵੀਲੈਂਸ ਵੀਡੀਓ ਵੀ ਤਲਾਸ਼ ਕੀਤੀ ਜਾ ਰਹੀ ਹੈ। ਅਮਰੀਕਾ ਦੇ ਟੈਕਸਾਸ ‘ਚ ਇੱਕ ਵਿਅਕਤੀ ਨੇ ਕੁਝ ਦਿਨ ਪਹਿਲਾਂ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।