ਇਸਲਾਮਾਬਾਦ: ਪਾਕਿਸਤਾਨ ਇੱਕ ਵਾਰ ਫੇਰ ਤੋਂ ਆਪਣੇ ਨਵੇਂ ਪੈਂਤੜੇ ਨਾਲ ਸਾਹਮਣੇ ਆਇਆ ਹੈ। ਉਸ ਨੇ ਹੁਣ ਨੇਪਾਲ ਤੋਂ ਇੱਕ ਸੇਵਾ ਮੁਕਤ ਪਾਕਿ ਸੈਨਾ ਅਫਸਰ ਦੀ ਗੁੰਮਸ਼ੁਦਗੀ ‘ਚ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਹੈ। ਢਾਈ ਸਾਲ ਪੁਰਾਣੇ ਇਸ ਮਾਮਲੇ ਨੂੰ ਚੁੱਕਦੇ ਹੋਏ ਗੁਆਂਢੀ ਮੁਲਕ ਨੇ ਕਿਹਾ ਹੈ ਕਿ ਇਸ ਪਿੱਛੇ ਦੁਸ਼ਮਣ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਇੱਕ ਰਿਟਾਇਰਡ ਸੈਨਿਕ ਅਧਿਕਾਰੀ ਕਰਨਲ ਹਬੀਬ ਜ਼ਹੀਰ ਸਾਲ 2017 ਤੋਂ ਲਾਪਤਾ ਹੈ। ਪਾਕਿਸਤਾਨ ਨੇ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ‘ਚ ਗੁਆਂਢੀ ਮੁਲਕ ਦਾ ਹੱਥ ਹੋ ਸਦਕਾ ਹੈ। ਪਾਕਿ ਵਿਦੇਸ਼ ਮੰਤਰਾਲਾ ਵੱਲੋਂ ਜਾਰੀ  ਬਿਆਨ ‘ਚ ਕਿਹਾ ਗਿਆ ਹੈ ਕਿ ਸੈਨਿਕ ਅਫਸਰ ਭਾਰਤ ਦੀ ਗ੍ਰਿਫ਼ਤ ‘ਚ ਹੈ।

ਅਜਿਹੇ ‘ਚ ਕਿਆਸ ਲਾਏ ਜਾ ਰਹੇ ਹਨ ਕਿ ਭਾਰਤ ਉਸ ਨੂੰ ਕਮਾਂਡਰ ਜਾਧਵ ਦੇ ਬਦਲੇ ‘ਚ ਛੱਡੇਗਾ। ਪਾਕਿ ਸਰਕਾਰ ਨੇ ਕਿਹਾ ਹੈ ਕਿ ਹਬੀਬ ਦੇ ਘਰ ਆਉਣ ਤਕ ਪਾਕਿ ਸਰਕਾਰ ਚੈਨ ਨਾਲ ਨਹੀਂ ਬੈਠੇਗੀ। ਹਬੀਬ ਨੇਪਾਲ ਤੋਂ ਉਸ ਸਮੇਂ ਗਾਇਬ ਹੋਇਆ ਸੀ ਜਦੋਂ ਉਹ ਉੱਥੇ ਇੰਟਰਵਿਊ ਲਈ ਗਿਆ ਸੀ।

ਅਜੇ ਤਕ ਭਾਰਤ ਨੇ ਇਸ ‘ਤੇ ਆਪਣੀ ਕੋਈ ਪ੍ਰਤੀਕ੍ਰਿਆ ਜ਼ਾਹਿਰ ਨਹੀਂ ਕੀਤੀ। ਘਟਨਾ ਨੂੰ ਕਰੀਬ ਢਾਈ ਸਾਲ ਬਾਅਦ ਚੁੱਕਣਾ ਪਾਕਿ ਦੀ ਕਿਸੇ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ।