ਵਾਸ਼ਿੰਗਟਨ: ਅਮਰੀਕਾ ਦੀ ਇੱਕ ਨਿਊਜ਼ ਐਂਕਰ ਕ੍ਰਿਸ ਕਿਊਮੋ ਨੇ ਪਹਿਲੀ ਭਾਰਤੀ ਸੀਨੇਟਰ ਕਮਲਾ ਹੈਰਿਸ ’ਤੇ ਵਿਵਾਦਤ ਟਿੱਪਣੀ ਕੀਤੀ ਜਿਸ ਦੇ ਬਾਅਦ ਉਸ ਨੇ ਕਮਲਾ ਕੋਲੋਂ ਮੁਆਫੀ ਮੰਗ ਲਈ ਹੈ। ਦਰਅਸਲ ਐਂਕਰ ਨੇ ਟਵੀਟ ਕੀਤਾ ਸੀ ਕਿ ਕਮਲਾ ਨੂੰ ਸਾਬਤ ਕਰਨਾ ਪਏਗਾ ਕਿ ਉਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੀ ਹੋਇਆ ਸੀ। ਇਸ ਦੇ ਨਾਲ ਹੀ ਕਿਊਮੋ ਨੇ ਕਿਹਾ ਸੀ ਕਿ ਉਸ ਨੂੰ ਇਹ ਵੀ ਸਾਬਤ ਕਰਨਾ ਪਏਗਾ ਕਿ ਉਹ ਰਾਸ਼ਟਰਪਤੀ ਬਣਨ ਦੇ ਯੋਗ ਹੈ ਜਾਂ ਨਹੀਂ।
54 ਸਾਲਾਂ ਦੀ ਹੈਰਿਸ ਨੇ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਡੈਮੋਕਰੇਟ ਹੈਰਿਸ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਰਗਰਮ ਵਿਰੋਧੀ ਵਜੋਂ ਜਾਣੀ ਜਾਂਦੀ ਹੈ।
ਕਮਲਾ ਹੈਰਿਸ ਤਾਮਿਲਨਾਡੂ ਵਿੱਚ ਜਨਮੀ ਮਾਂ ਅਤੇ ਅਫਰੀਕੀ-ਅਮਰੀਕੀ ਪਿਤਾ ਦੀ ਧੀ ਹੈ। ਤਮਲਾ ਦੇ ਮਾਤਾ-ਪਿਤਾ ਦੋਵੇਂ ਅਮਰੀਕਾ ਪੜ੍ਹਨ ਲਈ ਆਏ ਸੀ। ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਇੱਥੇ ਹੀ ਵੱਸ ਗਏ।