ਬੀਜਿੰਗ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਚੀਨ ਦੀ ਫ਼ੌਜ ਯਾਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਆਪਣੀ ਪੈਦਲ ਫੌਜ ਅੱਧੀ ਘਟਾ ਦਿੱਤੀ ਹੈ। ਹਾਲਾਂਕਿ ਪੈਦਲ ਫੌਜ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਡ੍ਰੈਗਨ ਨੇ ਆਪਣੀ ਨੇਵੀ ਤੇ ਏਅਰਫੋਰਸ ਨੂੰ ਕਈ ਗੁਣਾ ਤਾਕਤਵਰ ਬਣਾ ਲਿਆ ਹੈ।
ਇਹ ਕਦਮ ਵੀ ਚੀਨ ਨੇ ਪੀਐਲਏ ਨੂੰ ਵਿਆਪਕ ਫੌਜ ਤਾਕਤ ਬਣਾਉਣ ਦੇ ਲਿਹਾਜ਼ ਨਾਲ ਚੁੱਕਿਆ ਹੈ। ਦੋ ਮਿਲੀਅਨ, ਯਾਨੀ 20 ਲੱਖ ਦੇ ਕਰੀਬ ਸੈਨਿਕ ਬਲ ਵਾਲੇ ਪੀਐਲਏ ਨੇ ਆਪਣੀ ਜਲ ਸੈਨਾ, ਹਵਾਈ ਸੈਨਾ ਤੇ ਰਣਨੀਤਕ ਬਲਾਂ ਨੂੰ ਬੇਹੱਦ ਤਾਕਤਵਰ ਬਣਾ ਲਿਆ ਹੈ। ਹਾਲਾਂਕਿ ਇਸ ਕਦਮ ਤਹਿਤ ਚੀਨੀ ਪੈਦਲ ਸੈਨਾ ਦੀ ਗਿਣਤੀ ਅੱਧੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਜ਼ਿਨਹੁਆ ਦੇ ਹਵਾਲੇ ਤੋਂ ਜਨਤਕ ਕੀਤੀ ਹੈ।
ਤਾਜ਼ਾ ਬਦਲਾਅ ਦੇ ਬਾਅਦ ਚੀਨੀ ਫੌਜ ਚਾਰ ਅਹਿਮ ਹਿੱਸਿਆਂ ਵਿੱਚ ਵੰਡੀ ਗਈ ਹੈ। ਇਸ ਵਿੱਚ ਥਲ ਸੈਨਾ, ਹਵਾਈ ਸੈਨਾ, ਰਾਕੇਟ ਫੋਰਸ ਤੇ ਰਣਨੀਤਕ ਸਮਰਥਨ ਬਲ ਸ਼ਾਮਲ ਹਨ। ਇਹ ਚਾਰੇ ਮਿਲ ਕੇ ਹੁਣ ਚੀਨੀ ਫੌਜ ਤਾਕਤ ਦਾ ਅੱਧਾ ਹਿੱਸਾ ਬਣ ਗਏ ਹਨ। ਇਸ ਦੀ ਵਜ੍ਹਾ ਨਾਲ ਫੌਜ ਦਾ ਕੱਦ ਛੋਟਾ ਹੋ ਗਿਆ ਹੈ ਜੋ ਇਤਿਹਾਸਿਕ ਤੌਰ ’ਤੇ ਸਭ ਤੋਂ ਮਜ਼ਬੂਤ ਰਹੀ ਹੈ। ਚੀਨੀ ਮੀਡੀਆ ਮੁਤਾਬਕ ਡ੍ਰੈਨਗ ਪੰਜ ਤੋਂ ਛੇ ਏਰਕ੍ਰਾਫਟ ਕੈਰੀਅਰ ਨੂੰ ਨੇਵੀ ਵਿੱਚ ਸ਼ਾਮਲ ਕਰਨ ਦਾ ਯੋਜਨਾ ਬਣਾ ਰਿਹਾ ਹੈ।