ਪਟਿਆਲਾ: ਇੱਥੋਂ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤ ਦੀ ਮੌਤ 18 ਮਾਰਚ, 2018 ਨੂੰ ਹੋਈ ਹੈ। ਅੰਮ੍ਰਿਤ 27 ਦਸੰਬਰ, 2016 ਨੂੰ ਜਾਰਜ ਬ੍ਰਾਊਨ ਕਾਲਜ ਵਿੱਚ ਵਾਇਰਲੈੱਸ ਨੈੱਟਵਰਕਿੰਗ ਦੇ ਖੇਤਰ ਵਿੱਚ ਪੜ੍ਹਾਈ ਲਈ ਪਟਿਆਲਾ ਤੋਂ ਟੋਰੰਟੋ ਆਇਆ ਸੀ। ਯੌਰਕ ਦੇ ਏਰੀਆ ਵਿੱਚ ਪੜ੍ਹਦੇ ਇਸ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਉਸ ਦੇ ਮਾਪਿਆਂ ਕੋਲ ਲਿਆਉਣ ਲਈ ਉਸ ਦੇ ਕੁਝ ਸਾਥੀ ਯਤਨਸ਼ੀਲ ਹਨ। ਉਨ੍ਹਾਂ ਇਸ ਕਾਰਜ ਲਈ ਆਨਲਾਈਨ ਫੰਡ ਜੁਟਾਉਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ।