ਪੇਈਚਿੰਗ: ਚੀਨ ਦੇ ਮੁੜ ਬਣੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਗੁਆਂਢੀਆਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਦੁਆਰਾ ਅਹੁਦਾ ਸੰਭਾਲਦੇ ਹੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਆਪਣੀ ਇੱਕ ਇੰਚ ਵੀ ਜ਼ਮੀਨ ਕਿਸੇ ਨੂੰ ਦੇਣ ਲਈ ਤਿਆਰ ਨਹੀਂ। ਇਸ ਲਈ ਉਹ ਕੋਈ ਵੀ ਕੁਰਬਾਨੀ ਦੇ ਸਕਦਾ ਹੈ।

ਯਾਦ ਰਹੇ ਚੀਨ ਦਾ ਭਾਰਤ ਸਣੇ ਕਈ ਗੁਆਂਢੀ ਮੁਲਕਾਂ ਨਾਲ ਕੁਝ ਇਲਾਕਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਸਰਹੱਦ ’ਤੇ ਭਾਰਤ ਨਾਲ ਝਗੜੇ ਦੀ ਗੱਲ ਵੀ ਕੀਤੀ। ਉਨ੍ਹਾਂ ਚੀਨ ਦੇ ਪੂਰਬੀ ਸਮੁੰਦਰ ’ਤੇ ਆਪਣਾ ਹੱਕ ਜਤਾਇਆ ਜਿਸ ’ਤੇ ਜਾਪਾਨ ਦਾ ਕਬਜ਼ਾ ਹੈ।

ਦਿਲਚਸਪ ਗੱਲ਼ ਹੈ ਕਿ ਜਿਸ ਵੇਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਗੁਆਂਢੀਆਂ ਨੂੰ ਚੇਤਾਵਨੀ ਦੇ ਰਹੇ ਸੀ, ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਟੈਲੀਫੋਨ ’ਤੇ ਮੁੜ ਰਾਸ਼ਟਰਪਤੀ ਬਣਨ ਦੀ ਵਧਾਈ ਦੇ ਰਹੇ ਸੀ। ਇਸ ਗੱਲ਼ੋਂ ਮੋਦੀ ਦੀ ਅਲੋਚਨਾ ਵੀ ਹੋ ਰਹੀ ਹੈ ਕਿ ਪਾਕਿਸਤਾਨ ਨਾਲ ਸਖਤ ਤੇ ਚੀਨ ਨਾਲ ਨਰਮ ਨੀਤੀ ਕਿਉਂ?

ਮੰਗਲਵਾਰ ਨੂੰ ਚੀਨ ਦੀ ਸੰਸਦ ਵਿੱਚ ਆਪਣੇ ਅੱਧੇ ਘੰਟੇ ਦੇ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਕਿਹਾ, ‘‘ਅੱਜ ਆਧੁਨਿਕ ਯੁੱਗ ਵਿੱਚ ਸਾਡੇ ਰਾਸ਼ਟਰ ਲਈ ਅੱਗੇ ਵਧਣ ਦੇ ਵੱਡੇ ਸੁਫਨੇ ਹਨ।’’ ਉਨ੍ਹਾਂ ਕਿਹਾ ਕਿ ਉਹ ਚੀਨ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਉਹ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਚੀਨ ਦੀ ਵਿਲੱਖਣ ਪਛਾਣ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਬਾਰੇ ਗੱਲ ਨਹੀਂ ਕੀਤੀ ਜਦੋਂ ਕਿ ਉਨ੍ਹਾਂ ਦੇਸ਼ ਵਿੱਚ ਝਗੜਿਆਂ ਦੇ ਮੁੱਦਿਆਂ ਬਾਰੇ ਚਰਚਾ ਕੀਤੀ।