ਪੇਸ਼ਾਵਰ: ਸਿੱਖ ਭਾਈਚਾਰੇ ਨੂੰ ਹੈਲਮਟ ਪਾਉਣ 'ਚ ਛੋਟ ਹਾਸਲ ਹੈ। ਇਸ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ 'ਚ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਸਿੱਖ ਨੌਜਵਾਨ ਦਾ ਚਲਾਨ ਕਰ ਦਿੱਤਾ। ਵਿਰੋਧ ਹੋਣ ਤੋਂ ਬਾਅਦ ਅਧਿਕਾਰੀ ਨੇ ਸਿੱਖ ਨੌਜਵਾਨ ਤੋਂ ਮੁਆਫੀ ਵੀ ਮੰਗੀ। ਪਿਛਲੇ ਸਾਲ ਹੀ ਪੇਸ਼ਾਵਰ ਪੁਲਿਸ ਨੇ ਸਿੱਖਾਂ ਨੂੰ ਹੈਲਮਟ ਨਾਲ ਪਾਉਣ ਦੀ ਛੋਟ ਦਿੱਤੀ ਸੀ।


ਪੇਸ਼ਾਵਰ ‘ਚ ਸਿੱਖ ਤਬਕੇ ਦੇ ਮੈਂਬਰ ਮਨਮੀਤ ਸਿੰਘ ਨੂੰ ਹੈਲਮਟ ਨਾ ਪਾਉਣ ਲਈ 100 ਰੁਪਏ ਜ਼ੁਰਮਾਨਾ ਲਾਇਆ ਗਿਆ। ਪੇਸ਼ਾਵਰ ਦੇ ਐਸਐਸਪੀ ਟ੍ਰੈਫਿਕ ਕਾਸ਼ੀਫ ਜੁਲਫੀਕਰ ਨੇ ਦੱਸਿਆ ਕਿ ਚਲਾਨ ਜਾਰੀ ਕਰਨ ਵਾਲੇ ਵਾਰਡਨ ਨੂੰ ਇਹ ਨਹੀਂ ਸੀ ਪਤਾ ਸੀ ਕਿ ਸਿੱਖ ਭਾਈਚਾਰੇ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ।



ਨੌਜਵਾਨ ਵਿਧਾਨ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਗੋਰਪਾਲ ਸਿੰਘ ਨੇ ਇਸ ਘਟਨਾ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਅਸੈਂਬਲੀ ਨੇ ਸਿੱਖ ਭਾਈਚਾਰੇ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਚਿੰਤਤ ਹਨ ਅਤੇ ਜਲਦੀ ਹੀ ਇਸ ਮੁੱਦੇ ਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਵਿੱਚ ਉਠਾਇਆ ਜਾਏਗਾ ਤਾਂ ਜੋ ਭਵਿੱਖ ‘ਚ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ।