ਵਾਸ਼ਿੰਗਟਨ: ਇੱਕ ਵਾਰ ਫੇਰ ਗੋਲੀਵਾਰੀ ਨੇ ਅਮਰੀਕਾ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਤਾਜ਼ਾ ਹਮਲੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਅਮਰੀਕੀ ਸੂਬੇ ਫਲੋਰੀਡਾਂ ਦੇ ਸਰਬੀਗ ‘ਚ ਹੋੲਆਿ ਹੈ। ਬੁੱਧਵਾਰ ਨੂੰ ਹੋਏ ਹਮਲੇ ‘ਚ ਹਮਲਾਵਰ ਨੇ ਸਨ ਟ੍ਰਸਟ ਬੈਂਕ ਨੂੰ ਨਿਸ਼ਾਨਾ ਬਣਾਇਆ।
ਮਾਮਲੇ ਦੀ ਜਾਣਕਾਰੀ ਕਲ੍ਹ ਦਪਹਿਰ ਕਰੀਬ 12.30 ‘ਤੇ ਸਾਹਮਣੇ ਆਈ। ਇਸ ਦੌਰਾਨ ਇੱਕ ਵਿਅਕਤੀ ਨੇ ਅਮਰੀਕਾ ਦੀ ਅਮਰਜੈਂਸੀ ਸਰਵੀਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੇ ਬੈਂਕ ਦੇ ਅੰਦਰ ਗੋਲੀਆਂ ਚਲਣ ਦੀ ਆਵਾਜ਼ ਸੁਣੀ ਹੈ।
ਅਧਿਕਾਰੀਆਂ ਮੁਤਾਬਕ ਜਦੋਂ ਸੁਰੱਖਿਆ ਕਰਮੀ ਉਥੇਂ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਘੇਰਾ ਬਣਾ ਲਿਆ ਅਤੇ ਬੈਂਕ ‘ਚ ਮੌਜੂਦ ਹਮਲਾਵਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਸ਼ੇਰੀਫ ਦੇ ਅਧਿਕਾਰੀ ਨੇ ਅੱਗੇ ਕਿਹਾ, “ਜਦੋਂ ਬੈਂਕ ‘ਚ ਮੌਜੂਦ ਹਮਲਾਵਰਾਂ ਨਾਲ ਗੱਲਬਾਤ ਦੀ ਕੋਸ਼ਿਸ਼ ਨਾਕਾਮਯਾਬ ਰਹੀ ਤਾਂ ਐਚਸੀਐਸਓ ਐਸਡਬਲਿਊਟੀ ਟੀਮ ਬੈਂਕ ਦੇ ਅੰਦਰ ਗਈ ਅਤੇ ਫੇਰ ਗੱਲਬਾਤ ਦੀ ਕੋਸ਼ਿਸ਼ ਕੀਤੀ”।
21 ਸਾਲਾਂ ਦੇ ਹਮਲਾਵਰ ਦੀ ਪਛਾਣ ਜ਼ੇਫਨ ਜ਼ੇਵਰ ਵਜੋਂ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੇਫਨ ਨੇ ਸਰੰਡਰ ਕਰ ਦਿੱਤਾ ਹੈ। ਇਸ ਸਮੇਲੇ ‘ਚ ਪੰਜ ਲੋਕਾਂ ਦੀ ਮੌਤ ਦੀ ਖ਼ਬਰ ਹੈ ਜਦੋਕਿ ਇਸ ‘ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।